ਓਸਲੌ, 26 ਅਪ੍ਰੈਲ (ਡਿੰਪਾ ਵਿਰਕ)-ਐਤਵਾਰ ਸਵੇਰੇ ਪੂਰਬੀ ਨਾਰਵੇ ਦੇ ਵੱਡੇ ਹਿੱਸਿਆਂ 'ਚ ਇਕ ਸ਼ਕਤੀਸ਼ਾਲੀ ਗਰਜ ਮਹਿਸੂਸ ਕੀਤੀ ਗਈ | ਅਧਿਕਾਰਤ ਨਿਗਰਾਨੀ ਸੇਵਾ ਦੇ ਅਨੁਸਾਰ, ਐਤਵਾਰ ਨੂੰ ਪੂਰਬ 'ਚ 09.25 'ਤੇ ਭੂਚਾਲ ਆਇਆ, ਜਿਸਦੀ ਤੀਬਰਤਾ 3.6 ਸੀ | ਭੂਚਾਲ ਦਾ ਕੇਂਦਰ ਅਕਰਸ਼ੂਸ 'ਚ ਉਲੇਨਸੇਕਰ ਅਤੇ ਨੇਸ ਦੇ ਵਿਚਕਾਰ ਨਗਰਪਾਲਿਕਾ ਸਰਹੱਦ 'ਤੇ ਸੀ | ਭੂਚਾਲ ਦੇ ਝਟਕੇ ਪੱਛਮ ਵਿਚ ਨੋਟੋਡਨ ਤੱਕ, ਉੱਤਰ 'ਚ ਰਿੰਗਸਾਕਰਵਿਚ ਤੱਕ ਤੇ ਦੱਖਣ ਵਿਚ ਫਰੈਡਰਿਕਸਤਾਦ ਤੱਕ ਮਹਿਸੂਸ ਕੀਤੇ ਗਏ, ਭੂਚਾਲ ਕੋਂਗਸਵਿੰਗਰ ਦੇ ਪੂਰਬ ਵਿਚ ਸਵੀਡਨ ਵੱਲ ਸਰਹੱਦੀ ਖੇਤਰਾਂ ਵਿਚ ਕਈ ਥਾਵਾਂ 'ਤੇ ਵੀ ਮਹਿਸੂਸ ਕੀਤਾ ਗਿਆ |