30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਰਬੀਨ ਕੌਰ ਮਾਨ ਐਬਟਸਫੋਰਡ ਸੂਬਾਈ ਅਦਾਲਤ ਦੀ ਜੱਜ ਬਣੀ <br/>

Ad Position 21
No active advertisement
ਅਜੀਤ ਡੈਸਕ 03-05-2026
ਐਬਟਸਫੋਰਡ, 2 ਮਈ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਸਰਕਾਰ ਦੇ ਅਟਾਰਨੀ ਜਨਰਲ ਮੰਤਰਾਲੇ ਨੇ ਵੈਨਕੂਵਰ ਦੀ ਸੀਨੀਅਰ ਪੰਜਾਬਣ ਵਕੀਲ ਪਰਬੀਨ ਕੌਰ ਮਾਨ ਨੂੰ ਐਬਟਸਫੋਰਡ ਦੀ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ | ਪਰਬੀਨ ਮਾਨ ਨੇ ਸੰਨ 2001 ਵਿਚ ਵਕਾਲਤ ਕਰਨੀ ਸ਼ੁਰੂ ਕੀਤੀ ਸੀ ਤੇ 2004 ਤੋਂ ਉਹ ਕੇਂਦਰੀ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੀ ਹੈ | 2007 'ਚ ਉਹ ਪਬਲਿਕ ਪ੍ਰੋਸਕਿਊਸ਼ਨ ਸਰਵਿਸ ਆਫ ਕੈਨੇਡਾ ਨਾਲ ਜੁੜੀ ਤੇ 2009 'ਚ ਪਰਬੀਨ ਨੂੰ ਸੰਗਠਿਤ ਅਪਰਾਧਿਕ ਕੇਸਾਂ ਦੀ ਪ੍ਰੋਸਕਿਊਟਰ ਬਣਾਇਆ ਗਿਆ ਤੇ 2022 'ਚ ਉਸ ਨੂੰ ਪੀ.ਪੀ.ਐਸ.ਸੀ. ਸਰੀ ਦਫ਼ਤਰ ਦੀ ਟੀਮ ਦਾ ਮੁਖੀ ਨਿਯੁਕਤ ਕੀਤਾ ਗਿਆ | ਪਰਬੀਨ ਕੌਰ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ 'ਚ ਸਥਿਤ ਪੀਟਰ 'ਏ' ਅਲਰਡ ਸਕੂਲ ਆਫ ਲਾਅ ਵਿਖੇ ਸਹਾਇਕ ਪ੍ਰੋਫੈਸਰ ਰਹਿ ਚੁੱਕੀ ਹੈ | ਵਰਣਨਯੋਗ ਹੈ ਬਿ੍ਟਿਸ਼ ਕੋਲੰਬੀਆ ਕੈਨੇਡਾ ਦਾ ਇੱਕੋ ਇਕ ਅਜਿਹਾ ਸੂਬਾ ਹੈ, ਜਿੱਥੇ 9 ਪੰਜਾਬਣਾਂ ਜੱਜ ਵਜੋਂ ਸੇਵਾਵਾਂ ਨਿਭਾਅ ਰਹੀਆਂ ਹਨ | ਜਸਟਿਸ ਪਲਬਿੰਦਰ ਕੌਰ ਸ਼ੇਰਗਿੱਲ, ਜਸਟਿਸ ਬਲਜਿੰਦਰ ਕੌਰ ਗਿਰਨ ਤੇ ਜਸਟਿਸ ਨੀਨਾ ਸ਼ਰਮਾ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀਆਂ ਜੱਜ ਹਨ, ਜਦਕਿ ਹਰਬੰਸ ਢਿੱਲੋਂ, ਸਤਿੰਦਰ ਸਿੱਧੂ, ਨੀਨਾ ਪੁਰੇਵਾਲ, ਸੂਜਨ ਸੰਘਾ, ਪਰਵੀਨ ਨਿੱਜਰ ਤੇ ਪਰਬੀਨ ਮਾਨ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬਾਈ ਅਦਾਲਤ ਦੀਆਂ ਜੱਜ ਹਨ |

Ad Position 22
No active advertisement
ਪਿਛਲੀ ਖ਼ਬਰ ਸਿਨਰ ਨੇ 350ਵੀਂ ਕਰੀਅਰ ਜਿੱਤ ਦਾ ਰਿਕਾਰਡ ਬਣਾਇਆ ਅਗਲੀ ਖ਼ਬਰ ਮਾਨਸ ਪਹਿਲੇ ਏ.ਟੀ.ਪੀ. ਚੈਲੇਂਜਰ ਫਾਈਨਲ 'ਚ ਪੁੁੱਜਾ <br/>
Ad Position 24