14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਇਪਲਾ ਤੇ ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਆਨਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ

Ad Position 21
No active advertisement
ਅਜੀਤ ਡੈਸਕ 06-05-2026
-ਉੱਘੇ ਕਹਾਣੀਕਾਰ ਅਜਮੇਰ ਸਿੱਧੂ ਅਤੇ ਬੀਬੀ ਪਿ੍ਤਪਾਲ ਕੌਰ ਉਦਾਸੀ ਬਤੌਰ ਵਿਸ਼ੇਸ਼ ਮਹਿਮਾਨ ਹੋਏ ਸ਼ਾਮਲ
ਬਰੇਸ਼ੀਆ(ਇਟਲੀ), 5 ਮਈ (ਬਲਦੇਵ ਸਿੰਘ ਬੂਰੇ ਜੱਟਾਂ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਤੇ ਸਾਹਿਤ ਸੁਰ ਸੰਗਮ ਸਭਾ, ਇਟਲੀ ਵਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਆਨਲਾਈਨ ਸਾਹਿਤਕ ਸਮਾਗਮ ਕੀਤਾ ਗਿਆ | ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਕਵੀ, ਚਿੰਤਕ, ਲੇਖਕ, ਖੋਜਾਰਥੀ ਤੇ ਵਿਦਿਆਰਥੀ ਸ਼ਾਮਲ ਹੋਏ | ਇਸ ਸਮਾਗਮ ਵਿਚ ਉੱਘੇ ਕਹਾਣੀਕਾਰ ਤੇ ਲੇਖਕ ਅਜਮੇਰ ਸਿੱਧੂ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ | ਜ਼ਿਕਰਯੋਗ ਹੈ ਕਿ ਅਜਮੇਰ ਸਿੱਧੂ ਨੇ ਸੰਤ ਰਾਮ ਉਦਾਸੀ ਦੇ ਜੀਵਨ ਉੱਪਰ ਦੋ ਵੱਡੀਆਂ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ | ਇਸ ਸਮੇਂ ਸੰਤ ਰਾਮ ਉਦਾਸੀ ਧੀ ਬੀਬੀ ਪਿ੍ਤਪਾਲ ਕੌਰ ਉਦਾਸੀ ਯੂ.ਐਸ.ਏ ਵੀ ਖਾਸ ਤੌਰ 'ਤੇ ਸ਼ਾਮਲ ਹੋਏ | ਸਮਾਗਮ ਦੀ ਸ਼ੁਰੂਆਤ ਵਿੱਚ ਬਲਵਿੰਦਰ ਸਿੰਘ ਚਾਹਲ ਪ੍ਰਧਾਨ ਇਪਲਾ ਨੇ ਜੀ ਆਇਆਂ ਆਖਿਆ | ਜਿਸ ਤੋਂ ਬਾਅਦ ਅਜਮੇਰ ਸਿੱਧੂ ਨੇ ਸੰਤ ਰਾਮ ਉਦਾਸੀ ਦੇ ਜੀਵਨ, ਸੰਘਰਸ਼ ਅਤੇ ਕਾਵਿ ਰਚਨਾ ਉੱਪਰ ਬਹੁਤ ਵਿਸਥਾਰ ਨਾਲ ਗੱਲ ਕੀਤੀ | ਜਿਸ ਵਿੱਚ ਉਹਨਾਂ ਕਿਹਾ ਕਿ ਸੰਤ ਰਾਮ ਉਦਾਸੀ ਇੱਕ ਧਿਰ ਦਾ ਨਹੀਂ ਸਗੋਂ ਸਮੂਹ ਮਿਹਨਤਕਸ਼ ਲੋਕਾਂ ਦਾ ਵੱਡਾ ਕਵੀ ਸੀ | ਜਿਸ ਨੇ ਸਾਧਾਰਨ ਲੋਕਾਂ ਦੀ ਆਵਾਜ਼ ਬਣ ਕੇ ਲਿਖਿਆ ਵੀ ਤੇ ਗਾਇਆ ਵੀ | ਸੰਤ ਰਾਮ ਉਦਾਸੀ ਦੀ ਧੀ ਬੀਬੀ ਪਿ੍ਤਪਾਲ ਕੌਰ ਨੇ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਉਹਨਾਂ ਦੀ ਘਾਲਣਾ ਬਾਰੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਕਵੀ ਦਰਬਾਰ ਵਿੱਚ ਗੁਰਚਰਨ ਸਿੰਘ ਜੋਗੀ, ਕਵੀ ਤੇ ਗੀਤਕਾਰ ਜਸਵੀਰ ਝੱਜ, ਪ੍ਰੇਮਪਾਲ ਸਿੰਘ ਇਟਲੀ, ਸਿੱਕੀ ਝੱਜੀ ਪਿੰਡ ਵਾਲਾ, ਆਰਤੀ ਬਕਸ਼ੀ ਆਰੂ, ਬਲਕਾਰ ਸਿੰਘ ਰੌੜ, ਆਤਮਜੀਤ ਕੌਰ, ਪ੍ਰੋ ਜਸਪਾਲ ਸਿੰਘ, ਲਖਵਿੰਦਰ ਸਿੰਘ, ਮਾਨਵੀ ਦਿੱਲੀ, ਤਰਨ ਬੱਲ ਭੈਣੀ ਸਾਹਿਬ, ਡਾ. ਸਿਮਰਨ ਸੇਠੀ ਦਿੱਲੀ , ਜਤਿੰਦਰ ਕੌਰ ਅਨੰਦਪੁਰ ਸਾਹਿਬ, ਅਮਰ ਕੌਰ ਬੇਦੀ, ਦੀਪ ਜਗਦੀਪ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸਮੁੱਚੇ ਸਮਾਗਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਨੇ ਬਹੁਤ ਖੂਬਸੂਰਤੀ ਨਾਲ ਕੀਤਾ ਅਤੇ ਇਸ ਸਮਾਗਮ ਦੀਆਂ ਤਕਨੀਕੀ ਸੇਵਾਵਾਂ ਪ੍ਰੋ ਜਸਪਾਲ ਸਿੰਘ ਇਟਲੀ ਵੱਲੋਂ ਨਿਭਾਈਆਂ ਗਈਆਂ | ਅੰਤ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸ਼ਵਿੰਦਰ ਸਿੰਘ ਢਿੱਲੋਂ ਯੂ ਕੇ, ਮਨਜੋਤ ਸਿੰਘ ਦੇਤਵਾਲੀਆ, ਲੇਖਕ ਸ਼ਿੰਗਾਰਾ ਸਿੰਘ ਢਿੱਲੋਂ ਯੂ ਕੇ ਅਤੇ ਲੇਖਕ ਪ੍ਰੀਤ ਸੰਦਲ ਦੇ ਅਕਾਲ ਚਲਾਣੇ ਉੱਪਰ ਸ਼ੋਕ ਸਮਾਚਾਰ ਵੀ ਪੜਿ੍ਹਆ |


Ad Position 22
No active advertisement
ਪਿਛਲੀ ਖ਼ਬਰ ਜੇ ਜਿੱਤੇ ਤਾਂ ਸਕਾਟਲੈਂਡ ਦੀ ਅਜ਼ਾਦੀ ਲਈ ਇਕ ਹੋਰ ਜਨਮਤ ਕਰਵਾਂਗੇ-ਜÏਹਨ ਸਵਿੰਨੀ ਅਗਲੀ ਖ਼ਬਰ ਸੰਸਦ ਮੈਂਬਰ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਲੇਬਰ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
Ad Position 24