14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜੇ ਜਿੱਤੇ ਤਾਂ ਸਕਾਟਲੈਂਡ ਦੀ ਅਜ਼ਾਦੀ ਲਈ ਇਕ ਹੋਰ ਜਨਮਤ ਕਰਵਾਂਗੇ-ਜÏਹਨ ਸਵਿੰਨੀ

Ad Position 21
No active advertisement
ਅਜੀਤ ਡੈਸਕ 06-05-2026
ਗਲਾਸਗੋ, 5 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ 'ਚ 2007 ਤੋਂ ਬਾਅਦ 19 ਸਾਲਾਂ ਤੋਂ ਸਕਾਟਲੈਂਡ ਦੀ ਖੇਤਰੀ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਰਕਾਰ ਹੈ | ਸਕਾਟਿਸ਼ ਨੈਸ਼ਨਲ ਪਾਰਟੀ ਹਮੇਸ਼ਾ ਸਕਾਟਲੈਂਡ ਦੀ ਅਜ਼ਾਦੀ ਦਾ ਮੁੱਦਾ ਉਛਾਲਦੀ ਰਹੀ ਹੈ ਤੇ ਇਹ ਇਸ ਦੀ ਰਾਜਨੀਤੀ ਦਾ ਧੁਰਾ ਹੈ | ਸਕਾਟਿਸ਼ ਪਾਰਲੀਮੈਂਟ ਦੀਆਂ ਪਿਛਲੀਆਂ 2021 ਦੀਆਂ ਚੋਣਾਂ ਵਿਚ ਸਕਾਟਿਸ਼ ਨੈਸ਼ਨਲ ਪਾਰਟੀ ਨੇ ਕੁੱਲ 129 ਸੰਸਦੀ ਸੀਟਾਂ ਵਿੱਚੋਂ 64 ਸੀਟਾਂ ਜਿੱਤੀਆਂ ਸਨ, ਜੋ ਬਹੁਮਤ ਲਈ ਲੋੜੀਂਦੀ ਗਿਣਤੀ ਤੋਂ ਇੱਕ ਘੱਟ ਸਨ | ਜਦੋਂ ਕਿ ਕੰਜ਼ਰਵੇਟਿਵਾਂ ਨੇ 31 ਸੀਟਾਂ, ਲੇਬਰ ਨੇ 22, ਗ੍ਰੀਨਜ਼ ਨੇ 8 ਅਤੇ ਲਿਬਰਲ ਡੈਮੋਕਰੇਟਸ ਨੇ 4 ਸੀਟਾਂ ਜਿੱਤੀਆਂ ਸਨ | ਸਕਾਟਿਸ਼ ਨੈਸ਼ਨਲ ਪਾਰਟੀ ਦੇ ਪ੍ਰਧਾਨ ਨੇ ਤੇ ਸਕਾਟਿਸ਼ ਫਸਟ ਮਨਿਸਟਰ ਜÏਨ ਸਵਿਨੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ 129 ਸੀਟਾਂ ਵਾਲੀ ਸੰਸਦ ਵਿਚ ਬਹੁਮਤ ਪ੍ਰਾਪਤ ਕਰਦੀ ਹੈ ਤਾਂ ਉਹ 2028 ਵਿਚ ਸਕਾਟਲੈਂਡ ਦੀ ਅਜ਼ਾਦੀ ਲਈ ਇਕ ਹੋਰ ਆਜ਼ਾਦੀ ਜਨਮਤ ਸੰਗ੍ਰਹਿ ਕਰਵਾਉਣਗੇ, ਪਰ ਸਕਾਟਿਸ਼ ਨੈਸ਼ਨਲ ਪਾਰਟੀ ਨੇ ਆਪਣੀਆਂ ਪਿਛਲੀਆਂ ਚਾਰ ਸੰਸਦ ਦੀਆਂ ਜਿੱਤਾਂ ਵਿੱਚ ਸਿਰਫ ਇਕ ਵਾਰ ਹੀ ਪੂਰਨ ਬਹੁਮਤ ਪ੍ਰਾਪਤ ਕੀਤਾ ਹੈ | ਜ਼ਿਕਰਯੋਗ ਹੈ ਕਿ ਸਕਾਟਲੈਂਡ ਦੀ ਅਜ਼ਾਦੀ ਲਈ 2014 ਵਿਚ ਵੀ ਜਨਮਤ ਕਰਵਾਇਆ ਗਿਆ ਸੀ ਤੇ ਲੋਕਾਂ ਨੇ 48 ਪ੍ਰਤੀਸ਼ਤ ਦੇ ਮੁਕਾਬਲੇ 52 ਫ਼ੀਸਦ ਨਾਲ ਇਸ ਨੂੰ ਨਕਾਰ ਦਿੱਤਾ ਸੀ | ਸਕਾਟਲੈਂਡ ਵਿੱਚ ਵੀਰਵਾਰ 7 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਪੋਲਿੰਗ ਸਟੇਸ਼ਨ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ | ਵੋਟਾਂ ਪੈਣ ਤੋਂ ਬਾਅਦ ਤੁਰੰਤ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ, ਪਰ ਰਾਤ ਭਰ ਕੋਈ ਨਤੀਜਾ ਨਹੀਂ ਨਿਕਲੇਗਾ¢ ਪਹਿਲੇ ਨਤੀਜੇ ਸ਼ੁੱਕਰਵਾਰ ਦੁਪਹਿਰ ਤੱਕ ਆਉਣ ਦੀ ਉਮੀਦ ਹੈ¢

Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ-ਪ੍ਰਧਾਨ ਮੰਤਰੀ ਸਟਾਰਮਰ ਅਗਲੀ ਖ਼ਬਰ ਇਪਲਾ ਤੇ ਸਾਹਿਤ ਸੁਰ ਸੰਗਮ ਸਭਾ, ਇਟਲੀ ਵੱਲੋਂ ਆਨਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ
Ad Position 24