14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਭਾਰਤ ਦੇ 2 ਸਕੂਲ 'ਗਲੋਬਲ ਸਕੂਲਜ਼ ਪ੍ਰਾਈਜ਼ 2026' ਲਈ ਸ਼ਾਰਟਲਿਸਟ

Ad Position 21
No active advertisement
ਅਜੀਤ ਡੈਸਕ 06-05-2026
ਲੰਡਨ, 5 ਮਈ (ਪੀ.ਟੀ.ਆਈ.)-ਭਾਰਤ ਦੇ 2 ਸਕੂਲ ਇਕ ਮਿਲੀਅਨ ਅਮਰੀਕੀ ਡਾਲਰ ਦੇ ਗਲੋਬਲ ਸਕੂਲਜ਼ ਪ੍ਰਾਈਜ਼ 2026 ਲਈ ਸ਼ਾਰਟਲਿਸਟ ਕੀਤੇ ਗਏ ਚੋਟੀ ਦੇ 50 ਵਿਚੋਂ ਸਨ | ਜਦੋਂ ਕਿ ਦਿੱਲੀ ਦੇ ਕਥਾ ਲੈਬ ਸਕੂਲ ਨੂੰ ਕਲਾ ਤੇ ਸੱਭਿਆਚਾਰ ਸ਼੍ਰੇਣੀ ਵਿਚ ਨਾਂਅ ਦਿੱਤਾ ਗਿਆ, ਦਿੱਲੀ ਪਬਲਿਕ ਸਕੂਲ ਬੈਂਗਲੁਰੂ ਨੌਰਥ ਨੇ 113 ਦੇਸ਼ਾਂ 'ਚ ਲਗਭਗ 3,000 ਨਾਮਜ਼ਦਗੀਆਂ ਵਿਚੋਂ ਸਮਾਵੇਸ਼ੀ ਸਿੱਖਿਆ ਸ਼੍ਰੇਣੀ 'ਚ ਜਗ੍ਹਾ ਬਣਾਈ ਹੈ | ਯੂਕੇ-ਅਧਾਰਤ 'ਵਰਕੀ ਫਾਊਾਡੇਸ਼ਨ' ਵਲੋਂ ਰੱਖਿਆ ਗਿਆ ਇਹ ਪੁਰਸਕਾਰ ਤੇ ਇਕ ਮਿਲੀਅਨ ਅਮਰੀਕੀ ਡਾਲਰ ਦਾ ਇਨਾਮ, ਦੁਨੀਆ ਦੇ ਸਭ ਤੋਂ ਨਵੀਨਤਾਕਾਰੀ ਤੇ ਪ੍ਰਭਾਵਸ਼ਾਲੀ ਸਕੂਲਾਂ ਦਾ ਜਸ਼ਨ ਮਨਾਉਂਦਾ ਹੈ, ਜੋ 10 ਸ਼੍ਰੇਣੀਆਂ ਵਿਚ ਭਵਿੱਖ ਲਈ ਸਿੱਖਿਆ ਦੀ ਮੁੜ ਕਲਪਨਾ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੈਮਿਟੈਂਸ ਪ੍ਰਾਪਤਕਰਤਾ ਦੇਸ਼ ਅਗਲੀ ਖ਼ਬਰ ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਕੀਤਾ ਸਖ਼ਤ <br/>
Ad Position 24