ਸੰਯੁਕਤ ਰਾਸ਼ਟਰ, 5 ਮਈ (ਪੀ.ਟੀ.ਆਈ.)-ਸੰਯੁਕਤ ਰਾਸ਼ਟਰ ਦੀ ਪ੍ਰਵਾਸ ਮੁੱਦਿਆਂ ਲਈ ਸਮਰਪਿਤ ਏਜੰਸੀ ਦੀ ਰਿਪੋਰਟ ਅਨੁਸਾਰ 2024 'ਚ ਭਾਰਤ ਨੂੰ 137 ਬਿਲੀਅਨ ਡਾਲਰ ਤੋਂ ਵੱਧ ਰੈਮਿਟੈਂਸ (ਵਿਦੇਸ਼ ਤੋਂ ਭਾਰਤ ਆਏ ਪੈਸੇ) ਦੀ ਰਕਮ ਮਿਲੀ | ਇਹ ਦੁਨੀਆ ਦਾ ਸਭ ਤੋਂ ਵੱਡਾ ਰੈਮਿਟੈਂਸ ਪ੍ਰਾਪਤਕਰਤਾ ਹੈ ਅਤੇ 100 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਇਕਲੌਤਾ ਦੇਸ਼ ਹੈ | ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਵਲੋਂ ਜਾਰੀ ਕੀਤੀ ਗਈ 'ਵਿਸ਼ਵ ਪ੍ਰਵਾਸ ਰਿਪੋਰਟ 2026' ਵਿਚ ਕਿਹਾ ਗਿਆ ਹੈ ਕਿ ਭਾਰਤ ਲਗਾਤਾਰ ਰੈਮਿਟੈਂਸ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿਚ ਸਭ ਤੋਂ ਅੱਗੇ ਰਿਹਾ ਹੈ, ਉਸ ਤੋਂ ਬਾਅਦ ਮੈਕਸੀਕੋ ਹੈ | 2024 ਵਿਚ ਭਾਰਤ, ਮੈਕਸੀਕੋ, ਫਿਲੀਪੀਨਜ਼ ਤੇ ਫਰਾਂਸ ਰੈਮਿਟੈਂਸ ਪ੍ਰਾਪਤੀਆਂ ਦੇ ਮਾਮਲੇ 'ਚ ਵਿਸ਼ਵ ਪੱਧਰ 'ਤੇ ਚੋਟੀ ਦੇ ਚਾਰ ਦੇਸ਼ ਰਹੇ |