ਸੈਕਰਾਮੈਂਟੋ, 5 ਮਈ (ਹੁਸਨ ਲੜੋਆ ਬੰਗਾ)-ਕੇਂਦਰੀ ਕੈਂਟੁਕੀ 'ਚ ਇਕ ਬੈਂਕ ਵਿਚ ਹੋਈ ਲੁੱਟ ਦੌਰਾਨ ਲੁਟੇਰੇ ਵੱਲੋਂ ਕੀਤੀ ਗੋਲੀਬਾਰੀ 'ਚ 2 ਬੈਂਕ ਮੁਲਾਜ਼ਮਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਔਰਤ ਸ਼ਾਮਿਲ ਹੈ | ਕੈਂਟੁਕੀ ਸਟੇਟ ਟਰੁੁੱਪਰ ਜਸਟਿਨ ਕੀਅਰਨੇ ਨੇ ਕਿਹਾ ਹੈ ਕਿ ਬੈਂਕ ਲੁੱਟਮਾਰ ਦੀ ਇਹ ਘਟਨਾ ਮੈਡੀਸਨ ਕਾਊਾਟੀ ਦੇ ਸ਼ਹਿਰ ਬੇਰੀਆ 'ਚ ਵਾਪਰੀ | ਨਕਾਬਧਾਰੀ ਇਕ ਲੁਟੇਰਾ ਦੁਪਹਿਰ 2 ਵਜੇ ਤੋਂ ਪਹਿਲਾਂ ਬੈਂਕ 'ਚ ਦਾਖਲ ਹੋਇਆ | ਬੈਂਕ ਵਿਚ ਦਾਖਲ ਹੁੰਦਿਆਂ ਹੀ ਉਸ ਨੇ ਗੋਲੀਬਾਰੀ ਕਰਕੇ 2 ਬੈਂਕ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ | ਬਾਅਦ ਵਿਚ ਉਸ ਨੂੰ ਬੈਂਕ ਵਿਚੋਂ ਜੋ ਵੀ ਕੁੱਝ ਮਿਲਿਆ ਲੈ ਕੇ ਸਿਲਵਰ ਰੰਗ ਦੀ ਗੱਡੀ ਵਿਚ ਫ਼ਰਾਰ ਹੋ ਗਿਆ | ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਲੈਕਿਸੰਗਟਨ 'ਚੋਂ ਗਿ੍ਫ਼ਤਾਰ ਕਰ ਲਿਆ | ਦੋਸ਼ੀ ਦੀ ਪਛਾਣ 18 ਸਾਲਾ ਬਰੇਲਨ ਵੀਵਰ ਵਜੋਂ ਹੋਈ ਹੈ | ਉਸ ਵਿਰੁੱਧ 2 ਹੱਤਿਆਵਾਂ ਤੇ ਲੁੱਟਮਾਰ ਦੇ ਸੰਘੀ ਦੋਸ਼ ਆਇਦ ਕੀਤੇ ਗਏ ਹਨ |