ਟੋਰਾਂਟੋ, 12 ਮਈ (ਹਰਜੀਤ ਸਿੰਘ ਬਾਜਵਾ)-ਸਿਟੀ ਆਫ਼ ਬਰੈਂਪਟਨ ਵੱਲੋਂ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਂਣ ਵਾਲੇ ਲੋਕਾਂ ਦੇ ਸਨਮਾਨ ਵਿਚ ਇਕ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਰੋਜ਼ ਥਿਏਟਰ ਵਿਚ ਕਰਵਾਇਆ ਗਿਆ, ਸਮਾਜਿਕ ਖੇਤਰਾਂ ਵਿਚ ਸਰਗਰਮ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦੇ ਸਨਮਾਨ ਲਈ ਰੱਖੇ ਗਏ | ਇਸ ਸਨਮਾਨ ਸਮਾਰੋਹ 'ਚ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਤੇ ਜੇਮਸ ਪੋਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਸਾਖਾ ਸਿੰਘ ਤੱਤਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਬਰੈਂਪਟਨ ਦੇ ਮੇਅਰ ਤੇ ਸਮੁੱਚੀ ਕੌਂਸਲ ਵਲੋਂ ਬਸਾਖਾ ਸਿੰਘ ਤੱਤਲਾ ਦਾ ਸੀਨੀਅਰਜ਼ ਸਿਟੀਜ਼ਨ ਐਵਾਰਡ ਨਾਲ ਸਨਮਾਨ ਕਰਦਿਆਂ ਆਖਿਆ ਗਿਆ ਕਿ ਬਸਾਖਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀਆਂ ਇਹਨਾਂ ਸੇਵਾਵਾਂ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਸਕੱਤਰ ਪ੍ਰੀਤਮ ਸਿੰਘ ਸਰਾਂ, ਉੱਪ ਪ੍ਰਧਾਨ ਲਾਲ ਸਿੰਘ ਬਰਾੜ, ਮੀਡੀਆ ਸਲਾਹਕਾਰ ਮਹਿੰਦਰ ਸਿੰਘ ਮੋਹੀ, ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਜੇਮਸ ਪੋਟਰ ਸੀਨੀਅਰਜ਼ ਕਲੱਬ ਦੇ ਕੈਸ਼ੀਅਰ ਹਰਦਿਆਲ ਸਿੰਘ ਸਿੱਧੂ ਅਤੇ ਹੋਰ ਕਲੱਬਾਂ ਦੇ ਮੈਂਬਰਾਂ ਵੱਲੋਂ ਬਸਾਖਾ ਸਿੰਘ ਨੂੰ ਇਹ ਵੱਡਾ ਸਨਮਾਨ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |