15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਅਜੇ ਤੱਕ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਆਇਆ ਸਾਹਮਣੇ

Ad Position 21
No active advertisement
ਅਜੀਤ ਡੈਸਕ 13-05-2026
ਲੰਡਨ, 12 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਅਸਤੀਫ਼ੇ ਦੀ ਮੰਗ ਤਾਂ ਭਾਵੇਂ ਜ਼ੋਰ ਫੜ੍ਹ ਚੁੱਕੀ ਹੈ | ਪਰ ਅਜੇ ਤੱਕ ਕੋਈ ਉਨ੍ਹਾਂ ਦੇ ਅਹੁਦੇ ਨੂੰ ਸੰਭਾਲਣ ਲਈ ਦਾਅਵੇਦਾਰ ਸਾਹਮਣੇ ਨਹੀਂ ਆਇਆ ਤੇ ਨਾ ਹੀ ਸੰਸਦ ਮੈਂਬਰਾਂ ਵਿਚ ਇਸ ਨੂੰ ਲੈ ਕੇ ਕੋਈ ਸਹਿਮਤੀ ਬਣੀ ਹੈ | ਜਿਸ ਕਰਕੇ ਇਹ ਮਾਮਲਾ ਅਜੇ ਪੇਚੀਦਾ ਬਣਿਆ ਹੋਇਆ ਹੈ | ਲੇਕਿਨ ਇਸ ਸਭ ਦੇ ਬਾਵਜੂਦ ਤਿੰਨ ਮੁੱਖ ਦਾਅਵੇਦਾਰਾਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ | ਇਹਨਾਂ ਵਿਚ ਸਿਹਤ ਮੰਤਰੀ ਵੇਸ ਸਟ੍ਰੀਟਿੰਗ ਹਨ, ਜੋ 2015 ਵਿਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ, ਕੌਂਸਲਰ ਤੋਂ ਲੈ ਕੇ ਤਿੰਨ ਸਾਲ ਵਿਰੋਧੀ ਧਿਰ ਦੇ ਅਹੁਦਿਆਂ ਤੱਕ ਰਹਿ ਚੁੱਕੇ ਹਨ | ਇਸ ਦੇ ਨਾਲ ਹੀ ਐਂਡੀ ਬਰਨਹੈਮ ਵੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜੋ ਇਕ ਦਹਾਕੇ ਤੱਕ ਮਾਨਚੈਸਟਰ ਦੇ ਮੇਅਰ ਵਜੋਂ ਸੇਵਾਵਾਂ ਦੇ ਚੁੱਕੇ ਹਨ | ਉਨ੍ਹਾਂ ਲਈ ਸਭ ਤੋਂ ਵੱਧ ਰੁਕਾਵਟ ਇਹ ਹੈ ਕਿ ਉਹ ਸੰਸਦ ਮੈਂਬਰ ਨਹੀਂ ਹਨ | ਜਦ ਕਿ ਉਹ 2001 ਤੋਂ 2017 ਤੱਕ ਸੰਸਦ ਦੇ ਮੈਂਬਰ ਰਹਿ ਚੁੱਕੇ ਹਨ | ਉਹ 2 ਵਾਰ ਪਾਰਟੀ ਦੀ ਅਗਵਾਈ ਵਾਲੀ ਚੋਣ ਹਾਰ ਚੁੱਕੇ ਹਨ | ਸਾਬਕਾ ਉਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਵੀ ਮੁੱਖ ਦਾਅਵੇਦਾਰਾਂ ਵਿਚ ਗਿਣੀ ਜਾਂਦੀ ਹੈ, ਉਸ ਨੇ 16 ਸਾਲ ਦੀ ਉਮਰ ਵਿਚ ਬਿਨਾ ਕਿਸੇ ਯੋਗਤਾ ਦੇ ਸਕੂਲ ਛੱਡ ਦਿੱਤਾ ਸੀ | ਇਸ ਸਮੇਂ ਉਹ ਬਰਤਾਨੀਆ ਦੀ ਸ਼ਕਤੀਸ਼ਾਲੀ ਔਰਤਾਂ ਵਿਚ ਗਿਣੀ ਜਾਂਦੀ ਹੈ | ਇਸ ਤੋਂ ਇਲਾਵਾ ਸਾਬਕਾ ਨੇਤਾ ਐਡ ਮਿਲੀਬੈਂਡ, ਮੌਜੂਦਾ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਵੀ ਲੇਬਰ ਪਾਰਟੀ ਦੇ ਮੁਖੀ ਤੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਿਲ ਮੰਨਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜੈਤੋ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ, ਸ਼ਹਿਰ 'ਚ ਲੱਗੇ ਕੂੜੇ ਦੇ ਢੇਰ <br/> ਅਗਲੀ ਖ਼ਬਰ ਸਿਟੀ ਆਫ਼ ਬਰੈਂਪਟਨ ਵੱਲੋਂ ਬਸਾਖਾ ਸਿੰਘ ਤੱਤਲਾ ਨੂੰ ਦਿੱਤਾ ਗਿਆ ਵਕਾਰੀ ਸਨਮਾਨ
Ad Position 24