31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਰਤਾਨਵੀ ਸੰਸਦ ਦੇ ਇਜਲਾਸ ਦੀ ਆਰੰਭਤਾ ਮੌਕੇ ਮਹਾਰਾਜਾ ਚਾਰਲਸ ਦੇ ਭਾਸ਼ਣ 'ਚ ਸਰਕਾਰ ਦੇ ਨਵੇਂ ਬਿੱਲਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 14-05-2026
**ਡਿਜ਼ੀਟਲ ਪਛਾਣ ਪੱਤਰ, ਸੈਰ ਸਪਾਟਾ ਟੈਕਸ ਅਤੇ ਰੇਲਵੇ ਦਾ ਰਾਸ਼ਟਰੀਕਰਨ ਸੰਬੰਧੀ ਨਵੇਂ ਕਾਨੂੰਨ
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਸੰਸਦ ਦੇ ਇਜਲਾਸ ਦੀ ਆਰੰਭਤਾ ਮੌਕੇ ਮਹਾਰਾਜਾ ਚਾਰਲਸ ਨੇ ਆਪਣੇ ਭਾਸ਼ਣ ਵਿਚ ਲੇਬਰ ਸਰਕਾਰ ਦੇ ਨਵੇਂ ਬਿੱਲਾਂ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਬਰਤਾਨਵੀ ਸਰਕਾਰ ਨੇ ਦੇਸ਼ ਦੇ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਕਈ ਨਵੇਂ ਕਾਨੂੰਨਾਂ ਦਾ ਐਲਾਨ ਕੀਤਾ ਹੈ | ਇਨ੍ਹਾਂ ਵਿੱਚੋਂ 'ਡਿਜੀਟਲ ਆਈ ਡੀ' ਅਤੇ 'ਟੂਰਿਸਟ ਟੈਕਸ' ਵਰਗੇ ਮੁੱਦੇ ਸਭ ਤੋਂ ਵੱਧ ਚਰਚਾ ਵਿਚ ਹਨ | ਸਰਕਾਰ 'ਡਿਜੀਟਲ ਜਾਣਕਾਰੀ ਅਤੇ ਸਮਾਰਟ ਡੇਟਾ ਬਿੱਲ' ਲੈ ਕੇ ਆ ਰਹੀ ਹੈ | ਡਿਜੀਟਲ ਵੈਰੀਫਿਕੇਸ਼ਨ ਲਈ ਹੁਣ ਨੌਕਰੀ ਸ਼ੁਰੂ ਕਰਨ, ਘਰ ਖਰੀਦਣ ਜਾਂ ਉਮਰ ਦੀ ਪੁਸ਼ਟੀ ਕਰਨ ਲਈ ਕਾਗਜ਼ੀ ਦਸਤਾਵੇਜ਼ਾਂ ਦੀ ਬਜਾਏ ਡਿਜੀਟਲ ਪਛਾਣ ਦੀ ਵਰਤੋਂ ਕੀਤੀ ਜਾ ਸਕੇਗੀ | 'ਇੰਗਲਿਸ਼ ਡੈਵੋਲੂਸ਼ਨ ਬਿੱਲ' ਰਾਹੀਂ ਸਥਾਨਕ ਕੌਂਸਲਾਂ ਨੂੰ ਵਧੇਰੇ ਤਾਕਤਾਂ ਦਿੱਤੀਆਂ ਜਾ ਰਹੀਆਂ ਹਨ, ਇਸ ਬਿੱਲ ਤਹਿਤ ਮੇਅਰਾਂ ਅਤੇ ਸਥਾਨਕ ਕੌਂਸਲਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਆਪਣੇ ਇਲਾਕੇ ਵਿਚ ਆਉਣ ਵਾਲੇ ਸੈਲਾਨੀਆਂ 'ਤੇ 'ਵਿਜ਼ਿਟਰ ਲੈਵੀ' ਜਾਂ ਟੂਰਿਸਟ ਟੈਕਸ ਲਗਾ ਸਕਣ | ਇਸ ਤੋਂ ਇਲਾਵਾ ਰੇਲਵੇ ਦਾ ਰਾਸ਼ਟਰੀਕਰਨ ਕੀਤਾ ਜਾਵੇਗਾ | ਨਿੱਜੀ ਰੇਲ ਕੰਪਨੀਆਂ ਦੇ ਇਕਰਾਰਨਾਮੇ ਖ਼ਤਮ ਹੋਣ 'ਤੇ ਰੇਲ ਸੇਵਾਵਾਂ ਨੂੰ ਮੁੜ ਸਰਕਾਰੀ ਕੰਟਰੋਲ ਹੇਠ ਲਿਆਂਦਾ ਜਾਵੇਗਾ | ਕਲੀਨ ਐਨਰਜੀ ਇਕ ਸਰਕਾਰੀ ਮਲਕੀਅਤ ਵਾਲੀ ਕੰਪਨੀ ਬਣਾਈ ਜਾਵੇਗੀ ਜੋ ਸਾਫ਼ ਅਤੇ ਸਸਤੀ ਬਿਜਲੀ ਪੈਦਾ ਕਰਨ ਲਈ ਕੰਮ ਕਰੇਗੀ | ਇਸ ਤੋਂ ਇਲਾਵਾ ਕਿਰਾਏਦਾਰਾਂ ਦੇ ਅਧਿਕਾਰ ਬਿੱਲ ਰਾਹੀਂ ਬਿਨਾਂ ਕਿਸੇ ਕਸੂਰ ਦੇ ਕਿਰਾਏਦਾਰਾਂ ਨੂੰ ਘਰੋਂ ਕੱਢਣ 'ਤੇ ਰੋਕ ਲਗਾਈ ਜਾਵੇਗੀ | ਸਿਗਰਟਨੋਸ਼ੀ 'ਤੇ ਪਾਬੰਦੀ ਬਿੱਲ ਅਧੀਨ 2009 ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਸਿਗਰਟ ਵੇਚਣ 'ਤੇ ਪੂਰਨ ਪਾਬੰਦੀ ਵਾਲੇ ਬਿੱਲ ਵਰਨਣਯੋਗ ਹਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਦੀ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਰਿਫੌਰਮ ਪਾਰਟੀ ਦੇ ਨਵੇਂ ਬਣੇ ਕੌਂਸਲਰ ਸਟੂਅਰਟ ਵਲੋਂ ਅਸਤੀਫ਼ਾ, ਪਾਰਟੀ 'ਚੋਂ ਕੱਢਿਆ
Ad Position 24