ਐਬਟਸਫੋਰਡ, 14 ਮਈ (ਗੁਰਦੀਪ ਸਿੰਘ ਗਰੇਵਾਲ)-ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦਾ ਮਹੀਨਾਵਾਰ ਕਵੀ ਦਰਬਾਰ ਪਿ੍ਤਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ ਸੈਂਟਰ ਸਰੀ ਵਿੱਚ ਹੋਇਆ¢ ਇਹ ਕਵੀ ਦਰਬਾਰ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਕੀਤਾ ਗਿਆ¢ ਇਸ ਦੇ ਨਾਲ ਬਿਰਹੋਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਵੀ ਸ਼ਿੱਦਤ ਨਾਲ ਯਾਦ ਕੀਤਾ ਗਿਆ¢ ਉੱਘੇ ਲੇਖਕ ਜਿਲੇ ਸਿੰਘ ਦੀ ਕਿਤਾਬ 'ਪੋਇਟਰੀ ਇੰਨ ਡੇਲੀ ਲਾਈਫ' ਰਲੀਜ਼ ਕੀਤੀ ਗਈ¢ ਪ੍ਰਧਾਨਗੀ ਮੰਡਲ ਵਿੱਚ ਪਿ੍ਤਪਾਲ ਸਿੰਘ ਗਿੱਲ, ਸੁੱਚਾ ਸਿੰਘ ਕਲੇਰ, ਲੇਖਕ ਜਿਲੇ ਸਿੰਘ, ਅਜਮੇਰ ਸਿੰਘ ਢਿੱਲੋਂ ਅਤੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਸ਼ੁਸ਼ੋਭਿਤ ਹੋਏ¢ ਮੰਚ ਸੰਚਾਲਕ ਪਲਵਿੰਦਰ ਸਿੰਘ ਰੰਧਾਵਾ ਨੇ ਹਾਜ਼ਰੀਨ ਨੂੰ ਜੀ ਆਇਆ ਕਹਿੰਦਿਆਂ ਕਵੀ ਦਰਬਾਰ ਦਾ ਅਗਾਜ਼ ਕੀਤਾ ਅਤੇ ਮਈ ਮਹੀਨੇ ਵਿੱਚ ਜਨਮ ਦਿਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ ਗਈ¢ ਉਪਰੰਤ ਸਭਾ ਨਾਲ ਸਬੰਧਿਤ ਸਦੀਵੀ ਵਿਛੋੜਾ ਦੇ ਗਈਆਂ ਸ਼ਖਸੀਅਤਾਂ, ਗੁਰਦਰਸ਼ਨ ਸਿੰਘ ਮਠਾੜੂ ਦੀ ਧਰਮਪਤਨੀ ਪੁਸ਼ਪਾਂਜਲੀ, ਢਾਡੀ ਗੁਰਮੀਤ ਸਿੰਘ ਸੇਖੋਂ, ਪ੍ਰੋ: ਮਲਵਿੰਦਰ ਸਿੰਘ ਵੜੈਚ, ਮਾ: ਬਲਬੀਰ ਸਿੰਘ ਪੁਆਰ ( ਸਾਹਿਤ ਸਭਾ ਜਲਾਲਾਬਾਦ) ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਪਲਵਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਸੁਖਪ੍ਰੀਤ ਦÏਲਤ ਨੂੰ ਸੱਦਾ ਦਿੱਤਾ¢ ਉਪਰੰਤ ਮਨਜੀਤ ਸਿੰਘ ਮੱਲਾ, ਗੁਰਮੀਤ ਕਾਲਕਟ, ਸ਼ੀਤਲ ਸਿੰਘ ਦੁਸਾਂਝ, ਸੁਖਪ੍ਰੀਤ ਬੱਡੋਂ, ਕੁਲਦੀਪ ਸਿੰਘ ਜਗਪਾਲ, ਪਾਲ ਸਿੰਘ ਬਿਗਲਾ, ਡਾ: ਬਲਦੇਵ ਸਿੰਘ ਖਹਿਰਾ, ਗੁਰਬਖਸ਼ ਸਿੰਘ ਸਿੱਧੂ, ਅਮਰੀਕ ਪਲਾਹੀ, ਦਵਿੰਦਰ ਕÏਰ ਬਚਰਾ, ਬਿੱਕਰ ਸਿੰਘ ਖੋਸਾ, ਗੁਰਰਸ਼ਨ ਸਿੰਘ ਮਠਾੜੂ, ਜਸਵੀਰ ਸਿੰਘ ਭਲੂਰੀਆ, ਕਵਿੰਦਰ ਚਾਂਦ, ਨਰਿੰਦਰ ਬਾਹੀਆ, ਹਰਚੰਦ ਸਿੰਘ ਬਾਗੜੀ, ਡਾ: ਗੁਰਮਿੰਦਰ ਕÏਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਸੁਖਵੀਰ ਸਿੰਘ ਮੋਹਾਲੀ, ਸੁਰਜੀਤ ਮਾਧੋਪੁਰੀ, ਵੀਤ ਬਾਦਸ਼ਾਹਪੁਰੀ ਨੇ ਅੰਤਰਰਾਸ਼ਟਰੀ ਮਾਂ ਦਿਵਸ, ਬਿਰਹੋਂ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਮਹਾਨ ਸ਼ਾਇਰ ਸੁਰਜੀਤ ਪਾਤਰ ਨਾਲ ਸਬੰਧਿਤ ਰਚਨਾਵਾਂ ਪੜੀਆਂ ਅਤੇ ਵਿਚਾਰ ਸਾਂਝੇ ਕੀਤੇ¢ ਸ: ਕੇਸਰ ਸਿੰਘ ਕੂਨਰ, ਸ: ਮੋਤਾ ਸਿੰਘ ਝੀਤਾ, ਅਜਮੇਰ ਸਿੰਘ ਢਿੱਲੋਂ, ਸੁੱਚਾ ਸਿੰਘ ਕਲੇਰ ਅਤੇ ਬਲਦੇਵ ਸਿੰਘ ਬਾਠ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ, ਕÏਮ ਲਈ ਕੀਤੇ ਵਡੇਰੇ ਕਾਰਜਾਂ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਚਰਚਾ ਤੇ ਪ੍ਰਸੰਸਾ ਕੀਤੀ¢ ਡਾ: ਰਣਜੀਤ ਸਿੰਘ ਅਤੇ ਪ੍ਰੋ: ਕਸ਼ਮੀਰਾ ਸਿੰਘ ਨੇ ਲੇਖਕ ਜਿਲੇ ਸਿੰਘ ਦੀ ਕਿਤਾਬ ਉੱਪਰ ਪਰਚੇ ਪੜੇ ਅਤੇ ਜਿਲੇ ਸਿੰਘ ਦੀ ਅੰਗਰੇਜ਼ੀ ਕਵਿਤਾ ਦੀ ਖੂਬ ਪ੍ਰਸੰਸਾ ਕੀਤੀ¢ ਡਾ: ਸ਼ਿੰਦਰਪਾਲ ਪੁਰੇਵਾਲ ਦਾ ਪਰਚਾ ਇੰਦਰਪਾਲ ਸੰਧੂ ਨੇ ਪੜਿਆ¢ ਜਿਲੇ ਸਿੰਘ ਨੇ ਆਪਣੀ ਕਿਤਾਬ ਬਾਰੇ ਆਪਣੇ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ ਅਤੇ ਪੜੇ ਗਏ ਪਰਚਿਆਂ ਲਈ ਵਿਦਵਾਨਾਂ ਦਾ ਧੰਨਵਾਦ ਕੀਤਾ¢ ਪ੍ਰਧਾਨ ਪਿ੍ਤਪਾਲ ਸਿੰਘ ਗਿੱਲ ਨੇ ਗਿਆਨੀ ਦਿੱਤ ਸਿੰਘ ਬਾਰੇ ਕਿਤਾਬ ਬਾਰੇ ਆਪਣੇ ਵਿਚਾਰ ਰੱਖੇ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ¢ ਅੰਤ ਵਿੱਚ ਸਭਾ ਵੱਲੋਂ ਜਿਲੇ ਸਿੰਘ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ¢ ਇਸ ਤੋਂ ਇਲਾਵਾ ਇੰਦਰਪਾਲ ਸੰਧੂ, ਮਲਕੀਤ ਸਿੰਘ ਖੰਘੂੜਾ, ਇਕਬਾਲ ਗਿੱਲ, ਜਗੀਰ ਸਿੰਘ ਲਾਲੀ, ਬੇਅੰਤ ਸਿੰਘ ਢਿੱਲੋਂ, ਕਰਮਜੀਤ ਜÏਹਲ, ਨਿਰਮਲ ਗਿੱਲ, ਨਰਿੰਦਰ ਸਿੰਘ ਪੰਨੂੰ, ਅਜੀਤ ਸਿੰਘ, ਪਰਮਿੰਦਰ ਕÏਰ ਬਾਗੜੀ, ਸੁਰਜੀਤ ਸਿੰਘ ਬਾਠ, ਜਸਵਿੰਦਰ ਕÏਰ ਬਾਠ, ਸਾਹਿਬਦੀਪ ਸਿੰਘ, ਬਲਬੀਰ ਸਿੰਘ ਸੰਘਾ, ਪ੍ਰਧਾਨ ਅਵਤਾਰ ਸਿੰਘ ਢਿੱਲੋ, ਸੁਖਦੇਵ ਸਿੰਘ ਦਰਦੀ, ਗੁਰਚਰਨ ਸਿੰਘ ਬਰਾੜ, ਮੋਹਨ ਬਚਰਾ, ਬਲਜਿੰਦਰ ਗਿੱਲ(ਕੁੱਕੀ)ਅਤੇ ਦਰਸ਼ਨ ਸਿੰਘ ਸਿੱਧੂ ਨੇ ਕਵੀ ਦਰਬਾਰ ਵਿੱਚ ਸ਼ਾਮਲ ਹੋ ਕੇ ਕਵੀ ਦਰਬਾਰ ਦੀ ਸ਼ੋਭਾ ਵਧਾਈ¢