06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਮਰੀਕਾ ਨੇ ਭਾਰਤੀ ਕਾਰੋਬਾਰ ਨਾਲ ਜੁੜੇ 13 ਲੋਕਾਂ 'ਤੇ ਵੀਜ਼ਾ ਪਾਬੰਦੀ ਲਗਾਈ

Ad Position 21
No active advertisement
ਅਜੀਤ ਡੈਸਕ 15-05-2026
-ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲਾ-
ਸਾਨ ਫਰਾਂਸਿਸਕੋ, 14 ਮਈ (ਐਸ. ਅਸ਼ੋਕ ਭੌਰਾ)-ਭਾਰਤ ਨਾਲ ਸਾਂਝੇ ਸਮਝੌਤੇ ਦੀ ਵਚਨਬੱਧਤਾ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਰੀ ਸਖਤੀ ਤੇ ਅਮਰੀਕਾ ਨੇ ਇਕ ਭਾਰਤੀ ਕਾਰੋਬਾਰ ਨਾਲ ਜੁੜੇ 13 ਲੋਕਾਂ ਲਈ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ | ਕੇ.ਐਸ. ਇੰਟਰਨੈਸ਼ਨਲ ਟਰੇਡਰਜ਼ ਦੇ ਮਾਲਕ ਤੇ ਇਸ ਦੇ ਨਜ਼ਦੀਕੀ ਵਪਾਰਕ ਸਹਿਯੋਗੀਆਂ ਨੇ ਗੈਰ-ਕਾਨੂੰਨੀ ਫੈਂਟਾਨਿਲ ਦੀ ਤਸਕਰੀ ਰਾਹੀਂ ਮਾਲੀਆ ਪੈਦਾ ਕੀਤਾ ਸੀ | ਇਹ ਕਾਰਵਾਈ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਤੇ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਤਸਕਰੀ ਨੈੱਟਵਰਕਾਂ ਨੂੰ ਤੋੜਨ ਤੇ ਅਮਰੀਕਾ ਅਤੇ ਭਾਰਤ ਦੀ ਸਥਾਈ ਅਤੇ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ | ਹਾਲਾਂਕਿ ਉਸ ਨੇ ਵੀਜ਼ਾ ਪਾਬੰਦੀ ਦੇ ਅਧੀਨ ਆਉਣ ਵਾਲੇ ਲੋਕਾਂ ਦਾ ਨਾਮ ਨਹੀਂ ਲਿਆ ਪਰ ਸਾਫ ਕੀਤਾ ਕਿ ਵੀਜ਼ਾ ਪਾਬੰਦੀ ਉਨ੍ਹਾਂ 'ਤੇ ਇਮੀਗ੍ਰੇਸ਼ਨ ਤੇ ਰਾਸ਼ਟਰੀਅਤਾ ਐਕਟ ਤਹਿਤ ਲਗਾਈ ਗਈ ਸੀ ਜੋ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਦਾ ਹੈ | ਪਿਛਲੇ ਸਾਲ ਸਤੰਬਰ ਮਹੀਨੇ ਕੇ.ਐਸ. ਇੰਟਰਨੈਸ਼ਨਲ ਟਰੇਡਰਜ਼, ਇਸਦੇ ਮਾਲਕ, ਜਿਸਦੀ ਪਛਾਣ ਖਿਜ਼ਰ ਮੁਹੰਮਦ ਇਕਬਾਲ ਸ਼ੇਖ ਅਤੇ ਸਾਦਿਕ ਅੱਬਾਸ ਹਬੀਬ ਸਈਦ ਵਜੋਂ ਹੋਈ ਹੈ ਤੇ ਦੋਵੇਂ ਭਾਰਤੀ ਨਾਗਰਿਕਾਂ ਹਨ, ਨੂੰ ਅਮਰੀਕਾ ਦੇ ਖਜ਼ਾਨਾ ਵਿਭਾਗ ਦੀਆਂ ਪਾਬੰਦੀਆਂ ਲਗਾ ਕੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜਬਤ ਕਰ ਲਿਆ ਗਿਆ ਸੀ ਜੋ ਅਮਰੀਕਾ 'ਚ ਪੀੜਤਾਂ ਨੂੰ ਫੈਂਟਾਨਿਲ ਤੇ ਮੇਥਾਮਫੇਟਾਮਾਈਨ ਸਮੇਤ ਹੋਰ ਕਈ ਗੈਰ-ਕਾਨੂੰਨੀ ਦਵਾਈਆਂ ਨਾਲ ਭਰੀਆਂ ਲੱਖਾਂ ਨਕਲੀ ਨੁਸਖ਼ੇ ਵਾਲੀਆਂ ਗੋਲੀਆਂ ਦੀ ਸਪਲਾਈ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਜਿਹੇ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਦੋਸ਼ 'ਚ 2 ਪੰਜਾਬੀ ਗਿ੍ਫ਼ਤਾਰ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਕਵੀ ਦਰਬਾਰ ਗਿਆਨੀ ਦਿੱਤ ਸਿੰਘ ਅਤੇ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮ...
Ad Position 24