ਜਬਰੀ ਵਸੂਲੀ ਤੇ ਗੋਲੀਬਾਰੀ ਦੇ ਦੋਸ਼ 'ਚ 2 ਪੰਜਾਬੀ ਗਿ੍ਫ਼ਤਾਰ
ਅਜੀਤ ਡੈਸਕ
15-05-2026
ਐਬਟਸਫੋਰਡ, 14 ਮਈ (ਗੁਰਦੀਪ ਸਿੰਘ ਗਰੇਵਾਲ)-ਸਰੀ ਪੁਲਿਸ ਨੇ 2 ਪੰਜਾਬੀ ਨੌਜਵਾਨਾਂ ਦਮਨਜੀਤ ਸਿੰਘ ਤੇ ਪਰਦਮਨ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਹੁਣ ਉਨ੍ਹਾਂ 'ਤੇ ਅਪਰਾਧਿਕ ਮਾਮਲੇ ਅਧੀਨ ਦੋਸ਼ ਲਗਾਏ ਗਏ ਹਨ | ਇਹ ਕਾਰਵਾਈ ਅਪ੍ਰੈਲ 'ਚ ਸਰੀ ਦੇ ਇਕ ਘਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਤੋਂ ਬਾਅਦ ਕੀਤੀ ਗਈ, ਜਿੱਥੇ ਰਹਿਣ ਵਾਲੇ ਵਿਅਕਤੀ ਨੂੰ ਪਹਿਲਾਂ ਜਬਰੀ ਪੈਸੇ ਵਸੂਲਣ ਦੀਆਂ ਧਮਕੀਆਂ ਮਿਲ ਰਹੀਆਂ ਸਨ | 22 ਅਪ੍ਰੈਲ ਨੂੰ ਲਗਭਗ ਰਾਤ 12:40 ਵਜੇ ਵਾਪਰੀ ਘਟਨਾ ਦੇ ਜਵਾਬ 'ਚ ਪੁਲਿਸ ਨੇ ਇਹ ਕਾਰਵਾਈ ਕੀਤੀ ਤੇ ਘਰ 'ਤੇ ਇਕ ਵਾਹਨ ਨੂੰ ਹੋਏ ਨੁਕਸਾਨ ਦੀ ਪੁਸ਼ਟੀ ਕੀਤੀ | ਪੁਲਿਸ ਅਨੁਸਾਰ, ਹਾਲਾਂਕਿ ਗੋਲੀਬਾਰੀ ਦੇ ਸਮੇਂ ਘਰ ਵਿਚ ਲੋਕ ਮÏਜੂਦ ਸਨ, ਪਰ ਖ਼ੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ | ਪੁਲਿਸ ਟੀਮ ਨੇ ਇਕ ਸ਼ੱਕੀ ਵਾਹਨ ਦੀ ਪਹਿਚਾਣ ਕੀਤੀ ਤੇ ਤਲਾਸ਼ੀ ਵਾਰੰਟ ਹਾਸਿਲ ਕੀਤਾ | ਜਿਸਦੇ ਚਲਦੇ 2 ਪੰਜਾਬੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਹੁਣ ਉਨ੍ਹਾਂ 'ਤੇ ਅਪਰਾਧਿਕ ਕਾਰਵਾਈ ਕਈ ਦੋਸ਼ ਲਗਾਏ ਗਏ ਹਨ |