26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਰਤਾਨੀਆ 'ਚ ਹਿੰਦੂਆਂ ਪ੍ਰਤੀ ਨਫ਼ਰਤ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਨਵਾਂ ਪਲੇਟਫਾਰਮ ਲਾਂਚ

Ad Position 21
No active advertisement
ਅਜੀਤ ਡੈਸਕ 23-05-2026
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ 'ਚ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਦਸਤਾਵੇਜ਼ ਬਣਾਉਣ 'ਚ ਮਦਦ ਕਰਨ ਲਈ ਇਕ ਨਵਾਂ ਪਲੇਟਫਾਰਮ ਲਾਂਚ ਕੀਤਾ ਗਿਆ ਹੈ | ਇਹ ਕਦਮ ਧਾਰਮਿਕ ਤੌਰ 'ਤੇ ਅਧਾਰਤ ਨਫ਼ਰਤ ਅਪਰਾਧਾਂ 'ਚ ਵਾਧੇ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਆਇਆ ਹੈ | ਐਂਟੀ-ਹਿੰਦੂ ਹੇਟ ਮਾਨੀਟਰ ਨੂੰ ਲੰਡਨ-ਅਧਾਰਤ 'ਇੰਟਰਨੈਸ਼ਨਲ ਸੈਂਟਰ ਫਾਰ ਸਸਟੇਨੇਬਿਲਟੀ ਦੇ ਫਿਊਚਰ ਆਫ਼ ਫੇਥ ਡੈਸਕ' ਦੇ ਅਧੀਨ ਇਕ ਕਾਰਜਸ਼ੀਲ ਪ੍ਰੋਜੈਕਟ ਵਜੋਂ ਦਰਸਾਇਆ ਗਿਆ ਹੈ | ਥਿੰਕ ਟੈਂਕ ਨੇ ਕਿਹਾ ਕਿ ਇਸ ਹਫ਼ਤੇ ਲਾਂਚ ਕੀਤੇ ਗਏ ਨਵੇਂ ਆਨਲਾਈਨ ਪਲੇਟਫਾਰਮ ਦੁਆਰਾ ਇਕੱਤਰ ਕੀਤੇ ਗਏ ਡੇਟਾ ਨੂੰ ਯੂ.ਕੇ. ਦੇ ਗ੍ਰਹਿ ਦਫ਼ਤਰ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਸਥਾਨਕ ਅਧਿਕਾਰੀਆਂ ਤੇ ਹੋਰ ਸੰਬੰਧਿਤ ਵਿਭਾਗਾਂ ਨਾਲ ਸਾਂਝਾ ਜਾਵੇਗਾ | ਆਈ.ਸੀ.ਐਫ.ਐਸ. ਨੇ ਕਿਹਾ ਕਿ ਪਲੇਟਫਾਰਮ ਦਾ ਉਦੇਸ਼ ਹਿੰਦੂ ਭਾਈਚਾਰੇ ਦੇ ਅੰਦਰ ਇਕ ਸਮੂਹਿਕ ਆਵਾਜ਼ ਦਾ ਸਮਰਥਨ ਕਰਨਾ ਹੈ | ਇਹ ਪਹਿਲ ਪਿਛਲੇ ਸਾਲ ਸਮੂਹ ਦੁਆਰਾ ਪ੍ਰਕਾਸ਼ਿਤ 'ਬਿ੍ਟੇਨ ਵਿਚ ਹਿੰਦੂਆਂ ਵਿਰੁੱਧ ਨਫ਼ਰਤ ਤੇ ਵਿਤਕਰੇ ਦੀਆਂ ਧਾਰਨਾਵਾਂ ਦੀ ਜਾਂਚ' ਸਿਰਲੇਖ ਵਾਲੀ ਇਕ ਰਿਪੋਰਟ 'ਤੇ ਅਧਾਰਤ ਹੈ | ਲੰਡਨ ਅਸੈਂਬਲੀ ਮੈਂਬਰ ਕ੍ਰਿਪੇਸ਼ ਹਿਰਾਨੀ ਨੇ ਕਿਹਾ ਕਿ ਇਸ ਸਮੇਂ, ਇਨ੍ਹਾਂ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕਰਨ ਦਾ ਕੋਈ ਤਰੀਕਾ ਨਹੀਂ ਹੈ | ਇਹ ਬਹੁਤ ਵਧੀਆ ਹੈ ਕਿ ਭਾਈਚਾਰਾ ਇਕੱਠਾ ਹੋ ਗਿਆ ਹੈ ਤੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਹਿਰਾਨੀ ਨੇ ਭਾਈਚਾਰੇ ਨੂੰ ਨਵੇਂ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਨ ਲਈ ਕਿਹਾ |
Ad Position 22
No active advertisement
ਪਿਛਲੀ ਖ਼ਬਰ 'ਸਿੱਖ ਹੀਰੋ ਅਵਾਰਡ-2026' ਨਾਲ ਬਹਾਦਰ ਸਿੰਘ, ਰਮੇਸ਼ ਸਿੰਘ ਅਰੋੜਾ ਤੇ ਬਲਦੇਵ ਸਿੰਘ ਕੰਗ ਸਨਮਾਨਿਤ ਅਗਲੀ ਖ਼ਬਰ ਹੁਣ ਸੂਰਿਆਵੰਸ਼ੀ ਦੇ ਬਿਹਾਰ ਦੀ ਵੀ ਹੋਵੇਗੀ ਆਪਣੀ ਟੀਮ <br/>
Ad Position 24