26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹੁਣ ਸੂਰਿਆਵੰਸ਼ੀ ਦੇ ਬਿਹਾਰ ਦੀ ਵੀ ਹੋਵੇਗੀ ਆਪਣੀ ਟੀਮ <br/>

Ad Position 21
No active advertisement
ਅਜੀਤ ਡੈਸਕ 23-05-2026

ਪਟਨਾ, 22 ਮਈ (ਯੂ,.ਐਨ.ਆਈ.)-ਬਿਹਾਰ ਦੇ ਖਿਡਾਰੀਆਂ ਨੇ ਆਈ.ਪੀ.ਐਲ. 2026 ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ | ਭਾਵੇਂ ਉਹ ਪਟਨਾ ਤੋਂ ਈਸ਼ਾਨ ਕਿਸ਼ਨ ਹੋਵੇ, ਸਮਸਤੀਪੁਰ ਤੋਂ ਵੈਭਵ ਸੂਰਿਆਵੰਸ਼ੀ ਹੋਵੇ ਜਾਂ ਗੋਪਾਲਗੰਜ ਤੋਂ ਸਾਕਿਬ ਹੁਸੈਨ ਹੋਵੇ ਸਾਰੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਖ਼ਬਰਾਂ 'ਚ ਰਹੇ ਹਨ | ਕਿ੍ਕਟ ਪ੍ਰਤੀ ਬਿਹਾਰ ਦੀ ਦਿਵਾਨਗੀ ਨੂੰ ਦੇਖਦੇ ਹੋਏ ਵੇਦਾਂਤ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਆਪਣੇ 'ਐਕਸ' ਹੈਂਡਲ ਤੋਂ ਇਕ ਪੋਸਟ 'ਚ ਬਿਹਾਰ ਲਈ ਇਕ ਵੱਖਰੀ ਆਈ.ਪੀ.ਐਲ. ਟੀਮ ਦੀ ਵਕਾਲਤ ਕੀਤੀ ਹੈ | ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਵੀ ਉਨ੍ਹਾਂ ਦੀ ਪੋਸਟ 'ਤੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ | ਅਨਿਲ ਅਗਰਵਾਲ ਨੇ ਲਿਖਿਆ ਸੀ ਕਿ, ਕੀ ਤੁਹਾਨੂੰ ਨਹੀਂ ਲੱਗਦਾ ਕਿ ਬਿਹਾਰ 'ਚ ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਰਗੀ ਟੀਮ ਹੋਣੀ ਚਾਹੀਦੀ ਹੈ? ਬਿਹਾਰ ਦੀ ਮਿੱਟੀ ਨੇ ਦੇਸ਼ ਨੂੰ ਕਈ ਮਹਾਨ ਕ੍ਰਿਕਟਰ ਦਿੱਤੇ ਹਨ | ਉਨ੍ਹਾਂ ਬਿਹਾਰ ਦੇ ਖ਼ਿਡਾਰੀਆਂ ਦੀ ਲਗਨ ਤੇ ਵਧੀਆ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਬਿਹਾਰ ਕ੍ਰਿਕਟ ਟੀਮ ਤੇ ਇਸਦੇ ਖਿਡਾਰੀਆਂ ਨੂੰ ਅੱਗੇ ਵਧਣ ਲਈ ਬਿਨਾਂ ਸ਼ਰਤ ਸਮਰਥਨ ਕਰਾਂਗਾ | ਮੇਰੇ ਲਈ, ਬਿਹਾਰ ਸਿਰਫ਼ ਇਕ ਰਾਜ ਨਹੀਂ ਹੈ, ਇਹ ਇਕ ਭਾਵਨਾ ਹੈ | ਹੁਣ ਸਮਾਂ ਹੈ ਕਿ ਅਸੀਂ ਆਪਣੀ ਮਿੱਟੀ ਦੀ ਪ੍ਰਤਿਭਾ ਨੂੰ ਮੈਦਾਨ 'ਤੇ ਪ੍ਰਦਰਸ਼ਿਤ ਕਰੀਏ | ਇਸ 'ਤੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਲਿਖਿਆ ਕਿ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ | ਸਰਕਾਰ ਬਿਹਾਰ ਦੀ ਕ੍ਰਿਕਟ ਭਾਵਨਾ ਲਈ ਇਕ ਸਪੱਸ਼ਟ ਦਿ੍ਸ਼ਟੀਕੋਣ ਨਾਲ ਮਿਸ਼ਨ ਮੋਡ 'ਚ ਕੰਮ ਕਰ ਰਹੀ ਹੈ | ਤੁਹਾਡੇ ਸਮਰਥਨ ਨਾਲ, ਬਿਹਾਰ ਦੀ ਕ੍ਰਿਕਟ ਟੀਮ ਬਾਰੇ ਇਕ ਸਕਾਰਾਤਮਕ ਫੈਸਲਾ ਜ਼ਰੂਰ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਵੇਦਾਂਤਾ ਗਰੁੱਪ ਦੇ ਚੇਅਰਮੈਨ ਬਿਹਾਰ ਦੇ ਰਹਿਣ ਵਾਲੇ ਹਨ, ਉਨ੍ਹਾਂ ਨੇ ਆਪਣਾ ਬਚਪਨ ਬਿਹਾਰ ਵਿਚ ਬਿਤਾਇਆ, ਅੱਜ ਉਨ੍ਹਾਂ ਦਾ ਕਾਰੋਬਾਰ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ, ਅਨਿਲ ਅਗਰਵਾਲ ਦੀ ਕੁੱਲ ਜਾਇਦਾਦ ਲਗਭਗ 45 ਹਜ਼ਾਰ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ¢

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ 'ਚ ਹਿੰਦੂਆਂ ਪ੍ਰਤੀ ਨਫ਼ਰਤ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਨਵਾਂ ਪਲੇਟਫਾਰਮ ਲਾਂਚ ਅਗਲੀ ਖ਼ਬਰ ਰੋਨਾਲਡੋ ਨੇ ਸਾਊਦੀ ਅਰਬ 'ਚ ਖਿਤਾਬ ਦਾ ਸੋਕਾ ਕੀਤਾ ਖ਼ਤਮ
Ad Position 24