ਨਿਊਯਾਰਕ, 23 ਮਈ (ਏਪੀ)-ਨਿਊਯਾਰਕ ਸਿਟੀ ਸ਼ਿਪਯਾਰਡ 'ਚ ਅੱਗ ਤੇ 2 ਧਮਾਕਿਆਂ ਕਾਰਨ ਇਕ ਵਿਅਕਤੀ ਦੀ ਮÏਤ ਹੋ ਗਈ ਤੇ 36 ਹੋਰ ਜ਼ਖਮੀ ਹੋ ਗਏ | ਅਧਿਕਾਰੀਆਂ ਦੇ ਅਨੁਸਾਰ, ਘਟਨਾ 'ਚ ਜ਼ਖਮੀ ਹੋਏ 36 ਲੋਕਾਂ 'ਚੋਂ ਜ਼ਿਆਦਾਤਰ ਅੱਗ ਬੁਝਾਉ ਅਮਲੇ ਦੇ ਤੇ ਹੋਰ ਐਮਰਜੈਂਸੀ ਸੇਵਾ ਕਰਮਚਾਰੀ ਸਨ | ਜਦਕਿ ਇਕ ਨਾਗਰਿਕ ਦੀ ਮÏਕੇ 'ਤੇ ਹੀ ਮÏਤ ਹੋ ਗਈ | ਦੂਜਾ ਧਮਾਕਾ ਹੋਣ 'ਤੇ 2 ਫਾਇਰਫਾਈਟਰ ਇਮਾਰਤ ਦੇ ਅੰਦਰ ਸਨ ਤੇ ਦੋਵੇਂ ਗੰਭੀਰ ਜ਼ਖਮੀ ਹੋ ਗਏ | ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਸਥਿਤੀ ਬਹੁਤ ਗੁੰਝਲਦਾਰ ਹੈ ਤੇ ਲਗਾਤਾਰ ਬਦਲ ਰਹੀ ਹੈ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਲਦੀ ਹੀ ਇਕ ਵਿਆਪਕ ਜਾਂਚ ਸ਼ੁਰੂ ਕੀਤੀ ਜਾਵੇਗੀ |