28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਜਾਬਣ ਦੀ ਮੰਤਰੀ ਅਹੁਦੇ 'ਤੇ ਨਿਯੁਕਤੀ ਦਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਵੱਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 25-05-2026
ਲੈਸਟਰ (ਇੰਗਲੈਂਡ), 24 ਮਈ (ਸੁਖਜਿੰਦਰ ਸਿੰਘ ਢੱਡੇ)- ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਵੱਲੋਂ ਪ੍ਰੀਤ ਕੌਰ ਗਿੱਲ ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਵਿੱਚ ਸੰਸਦੀ ਉਪ ਮੰਤਰੀ ਨਿਯੁਕਤ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਿੱਖ, ਪੰਜਾਬੀ, ਭਾਰਤੀ ਅਤੇ ਸਮੂਹ ਏਸ਼ੀਆਈ ਭਾਈਚਾਰਿਆਂ ਲਈ ਮਾਣ ਵਾਲਾ ਪਲ ਕਰਾਰ ਦਿੱਤਾ ਗਿਆ ਹੈ | ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਨੇ ਕਿਹਾ ਕਿ ਇਹ ਨਿਯੁਕਤੀ ਬਰਤਾਨੀਆ ਦੇ ਜਨਤਕ ਜੀਵਨ ਵਿੱਚ ਵਿਭਿੰਨਤਾ ਅਤੇ ਨੁਮਾਇੰਦਗੀ ਵੱਲ ਇੱਕ ਹੋਰ ਅਹਿਮ ਕਦਮ ਹੈ | ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਪ੍ਰੀਤ ਕੌਰ ਗਿੱਲ ਦੀ ਨਿਯੁਕਤੀ ਨਾ ਸਿਰਫ਼ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ, ਸਗੋਂ ਪੂਰੇ ਬਰਤਾਨੀਆ ਵਿੱਚ ਵੱਸਦੇ ਭਾਰਤੀ ਅਤੇ ਏਸ਼ੀਆਈ ਮੂਲ ਦੇ ਲੋਕਾਂ ਲਈ ਵੀ ਮਾਣ ਵਾਲੀ ਗੱਲ ਹੈ | ਸੀਤਲ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਬਰਾਬਰੀ ਅਤੇ ਨੁਮਾਇੰਦਗੀ ਦੀ ਮਹੱਤਤਾ ਹੋਰ ਵੱਧ ਗਈ ਹੈ, ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਯੋਗ ਵਿਅਕਤੀਆਂ ਨੂੰ ਸਰਕਾਰ ਵਿੱਚ ਅਗਵਾਈ ਵਾਲੀਆਂ ਭੂਮਿਕਾਵਾਂ ਮਿਲਣਾ ਹੌਸਲਾ ਅਫਜ਼ਾਈ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਲੈਸਟਰ 'ਚ ਰਿਲੀਜ਼ ਹੋਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ''ਸਿੱਦਕੀ ਤੇ ਸੰਘਰਸ਼ੀ'' ਅਗਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਡਾਰੈਕਟਰ ਪੰਜਾਬ ਵਾਟਰ ਰਿਜੋਰਰਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੰਗਤਾਂ ਦੇ ਦਰਸ਼ਨ ਕ...
Ad Position 24