28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲੈਸਟਰ 'ਚ ਵੈਨ ਵਿਚੋਂ ਮਿਲੀ ਲਾਸ਼ ਦੇ ਮਾਮਲੇ ਦੀ ਜਾਂਚ ਲੰਡਨ ਪੁਲਿਸ ਨੇ ਹਵਾਲੇ

Ad Position 21
No active advertisement
ਅਜੀਤ ਡੈਸਕ 01-06-2026
ਲੈਸਟਰ (ਇੰਗਲੈਂਡ), 31 ਮਈ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਲੈਸਟਰ ਸ਼ਹਿਰ 'ਚ ਇਕ ਵੈਨ ਵਿਚੋਂ ਮਿਲੀ ਵਿਅਕਤੀ ਦੀ ਲਾਸ਼ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ | ਸ਼ੁਰੂਆਤੀ ਜਾਂਚ ਲੈਸਟਰਸ਼ਾਇਰ ਪੁਲਿਸ ਵੱਲੋਂ ਕੀਤੀ ਗਈ ਸੀ, ਪਰ ਹੁਣ ਇਸ ਕਤਲ ਮਾਮਲੇ ਦੀ ਜਾਂਚ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਆਪਣੇ ਹੱਥ ਵਿਚ ਲੈ ਲਈ ਹੈ | ਮਾਮਲੇ ਸਬੰਧੀ ਇੱਕ 39 ਸਾਲਾ ਔਰਤ ਨੂੰ ਕਤਲ ਦੇ ਸ਼ੱਕ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਲੰਡਨ ਦੇ ਹਾਊਨਸਲੋ ਖੇਤਰ ਵਿੱਚ ਇੱਕ ਘਰ ਨੂੰ ਅਪਰਾਧ ਸਥਾਨ ਐਲਾਨ ਕੇ ਜਾਂਚ ਜਾਰੀ ਹੈ | ਪੁਲਿਸ ਅਨੁਸਾਰ ਬੁੱਧਵਾਰ 27 ਮਈ ਦੀ ਸ਼ਾਮ ਕਰੀਬ 5:30 ਵਜੇ ਗਾਰਡਨ ਸਟਰੀਟ ਸਥਿਤ ਇੱਕ ਕਾਰ ਪਾਰਕ ਵਿੱਚ ਖੜ੍ਹੀ ਚਿੱਟੇ ਰੰਗ ਦੀ ਫੋਰਡ ਟਰਾਂਜ਼ਿਟ ਵੈਨ ਬਾਰੇ ਇੱਕ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ | ਸੂਚਨਾ ਦੇਣ ਵਾਲੇ ਵਿਅਕਤੀ ਨੇ ਵੈਨ ਦੀ ਸ਼ੱਕੀ ਹਾਲਤ ਬਾਰੇ ਚਿੰਤਾ ਜ਼ਾਹਰ ਕੀਤੀ ਸੀ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੈਨ ਦਾ ਦਰਵਾਜ਼ਾ ਖੋਲਿ੍ਹਆ ਤਾਂ ਅੰਦਰ ਇੱਕ ਪੁਰਸ਼ ਦੀ ਲਾਸ਼ ਬਰਾਮਦ ਹੋਈ | ਲਾਸ਼ ਮਿਲਣ ਤੋਂ ਬਾਅਦ ਲੈਸਟਰਸ਼ਾਇਰ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਵੈਨ ਦੇ ਰਜਿਸਟਰਡ ਮਾਲਕ ਦਾ ਪਤਾ ਲਗਾਇਆ ਗਿਆ, ਜਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਲੰਡਨ ਦੇ ਹਾਊਨਸਲੋ ਖੇਤਰ ਤੱਕ ਪਹੁੰਚੀ | ਇਸ ਕਾਰਵਾਈ ਦੌਰਾਨ ਸ਼ੁੱਕਰਵਾਰ ਨੂੰ 39 ਸਾਲਾ ਇੱਕ ਔਰਤ ਨੂੰ ਕਤਲ ਦੇ ਸ਼ੱਕ ਹੇਠ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੇ ਦੱਸਿਆ ਕਿ ਗਿ੍ਫ਼ਤਾਰੀ ਤੋਂ ਬਾਅਦ ਹੋਰ ਸਬੂਤ ਅਤੇ ਜਾਣਕਾਰੀਆਂ ਸਾਹਮਣੇ ਆਉਣ ਕਾਰਨ ਮੈਟਰੋਪੋਲੀਟਨ ਪੁਲਿਸ ਨੇ 30 ਮਈ ਨੂੰ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ | ਇਸ ਤੋਂ ਬਾਅਦ ਹਾਊਨਸਲੋ ਦੇ ਸਟਨ ਡੀਨ ਇਲਾਕੇ ਵਿੱਚ ਸਥਿਤ ਇੱਕ ਰਿਹਾਇਸ਼ੀ ਮਕਾਨ ਨੂੰ ਅਪਰਾਧ ਸਥਾਨ ਘੋਸ਼ਿਤ ਕਰਕੇ ਉੱਥੇ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਜੇ ਤੱਕ ਮਿ੍ਤਕ ਵਿਅਕਤੀ ਦੀ ਪੂਰੀ ਪਛਾਣ ਜਨਤਕ ਨਹੀਂ ਕਰ ਸਕੀ | ਅਧਿਕਾਰੀ ਉਸ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਜਾ ਸਕੇ | ਮੌਤ ਦੇ ਅਸਲ ਕਾਰਨਾਂ ਅਤੇ ਹਾਲਾਤਾਂ ਬਾਰੇ ਵੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ | ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਚੀਫ਼ ਇੰਸਪੈਕਟਰ ਐਲੈਕਸ ਗੈਮਾਂਪਿਲਾ ਨੇ ਕਿਹਾ ਕਿ ਲੈਸਟਰਸ਼ਾਇਰ ਪੁਲਿਸ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਾਰਨ ਮਾਮਲੇ ਵਿੱਚ ਜਲਦੀ ਤਰੱਕੀ ਹੋਈ ਅਤੇ ਇੱਕ ਸ਼ੱਕੀ ਵਿਅਕਤੀ ਦੀ ਗਿ੍ਫ਼ਤਾਰੀ ਸੰਭਵ ਹੋ ਸਕੀ | ਉਨ੍ਹਾਂ ਕਿਹਾ ਕਿ ਜਾਂਚ ਟੀਮ ਮਿ੍ਤਕ ਦੀ ਮੌਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਅਤੇ ਵੈਨ ਦੇ ਸਫ਼ਰ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ 27 ਮਈ ਤੋਂ ਪਹਿਲਾਂ ਜਾਂ ਉਸ ਦਿਨ ਇਸ ਚਿੱਟੀ ਫੋਰਡ ਟਰਾਂਜ਼ਿਟ ਵੈਨ ਨੂੰ ਲੈਸਟਰ ਜਾਂ ਲੰਡਨ ਦੇ ਇਲਾਕਿਆਂ ਵਿੱਚ ਦੇਖਿਆ ਹੋਵੇ, ਜਾਂ ਕਿਸੇ ਦੇ ਡੋਰਬੈਲ ਕੈਮਰੇ, ਸੀਸੀਟੀਵੀ ਜਾਂ ਡੈਸ਼ਕੈਮ ਵਿੱਚ ਇਸ ਵਾਹਨ ਦੀ ਫੁਟੇਜ ਮੌਜੂਦ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ | ਪੁਲਿਸ ਦਾ ਮੰਨਣਾ ਹੈ ਕਿ ਜਨਤਾ ਵੱਲੋਂ ਦਿੱਤੀ ਜਾਣਕਾਰੀ ਜਾਂਚ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ | ਮੈਟਰੋਪੋਲੀਟਨ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੀੜਤਾਂ ਨੂੰ ਇਨਸਾਫ਼ ਮਿਲੇ ਪਰ ਸਿੱਖ ਭਾਈਚਾਰੇ ਨਾਲ ਨਾਇਨਸਾਫ਼ੀ ਨਾ ਹੋਵੇ-ਸੀਤਲ ਸਿੰਘ ਗਿੱਲ ਅਗਲੀ ਖ਼ਬਰ ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਨਵਦੀਪ ਬੈਂਸ ਓਨਟਾਰੀਓ ਸੂਬੇ ਦੀ ਲਿਬਰਲ ਲੀਡਰਸ਼ਿਪ ਲਈ ਸਰਗਰਮ
Ad Position 24