28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੀੜਤਾਂ ਨੂੰ ਇਨਸਾਫ਼ ਮਿਲੇ ਪਰ ਸਿੱਖ ਭਾਈਚਾਰੇ ਨਾਲ ਨਾਇਨਸਾਫ਼ੀ ਨਾ ਹੋਵੇ-ਸੀਤਲ ਸਿੰਘ ਗਿੱਲ

Ad Position 21
No active advertisement
ਅਜੀਤ ਡੈਸਕ 01-06-2026
ਲੈਸਟਰ (ਇੰਗਲੈਂਡ), 31 ਮਈ (ਸੁਖਜਿੰਦਰ ਸਿੰਘ ਢੱਡੇ)-ਸਾਊਥੈਂਪਟਨ ਵਿੱਚ 18 ਸਾਲਾ ਹੈਨਰੀ ਨੋਵਾਕ ਦੀ ਮੌਤ ਤੋਂ ਬਾਅਦ ਕੁਝ ਸਿਆਸੀ ਆਗੂਆਂ ਵੱਲੋਂ ਅੰਮਿ੍ਤਧਾਰੀ ਸਿੱਖਾਂ ਨੂੰ ਸ੍ਰੀ ਸਾਹਿਬ (ਕਿਰਪਾਨ) ਧਾਰਨ ਕਰਨ ਲਈ ਮਿਲੀ ਕਾਨੂੰਨੀ ਛੋਟ ਖਤਮ ਕਰਨ ਦੀ ਉਠਾਈ ਜਾ ਰਹੀ ਮੰਗ ਨੂੰ ਗ਼ੈਰ-ਵਾਜਬ ਕਰਾਰ ਦਿੰਦਿਆਂ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਦੇ ਜਨਰਲ ਸਕੱਤਰ ਅਤੇ ਉੱਘੇ ਕਮਿਊਨਿਟੀ ਆਗੂ ਸੀਤਲ ਸਿੰਘ ਗਿੱਲ ਨੇ ਕਿਹਾ ਹੈ ਕਿ ਕਿਸੇ ਇੱਕ ਵਿਅਕਤੀ ਦੀ ਕਥਿਤ ਕਾਰਵਾਈ ਦੇ ਆਧਾਰ 'ਤੇ ਪੂਰੇ ਸਿੱਖ ਭਾਈਚਾਰੇ ਦੀ ਧਾਰਮਿਕ ਆਜ਼ਾਦੀ ਤੇ ਸੰਵਿਧਾਨਕ ਹੱਕਾਂ 'ਤੇ ਸਵਾਲ ਖੜੇ ਕਰਨਾ ਸਹੀ ਨਹੀਂ ਹੈ | ਇਕ ਬਿਆਨ ਜਾਰੀ ਕਰਦਿਆਂ ਗਿੱਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀਆਂ ਸੰਵੇਦਨਾਵਾਂ ਹੈਨਰੀ ਨੋਵਾਕ ਦੇ ਪਰਿਵਾਰ, ਦੋਸਤਾਂ ਤੇ ਪਿਆਰਿਆਂ ਨਾਲ ਹਨ | ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਦੁਖਦਾਈ ਘਟਨਾ ਹੈ ਤੇ ਜਿਸ ਕਿਸੇ ਨੇ ਵੀ ਇਹ ਅਪਰਾਧ ਕੀਤਾ ਹੈ, ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਤੇ ਜਨਤਕ ਸੁਰੱਖਿਆ ਦਾ ਸਮਰਥਕ ਰਿਹਾ ਹੈ | ਸ੍ਰੀ ਸਾਹਿਬ (ਕਿਰਪਾਨ) ਸਿੱਖ ਧਰਮ ਦੇ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਹ ਨਿਆਂ, ਜ਼ਿੰਮੇਵਾਰੀ, ਸਵੈ-ਅਨੁਸ਼ਾਸਨ ਤੇ ਕਮਜ਼ੋਰਾਂ ਦੀ ਰੱਖਿਆ ਕਰਨ ਦੇ ਫ਼ਰਜ਼ ਦਾ ਪ੍ਰਤੀਕ ਹੈ | ਇਸ ਨੂੰ ਕਿਸੇ ਵੀ ਤਰ੍ਹਾਂ ਹਮਲਾਵਰ ਹਥਿਆਰ ਵਜੋਂ ਨਹੀਂ ਦੇਖਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਬਿ੍ਟੇਨ 'ਚ ਸਿੱਖ ਕਈ ਪੀੜ੍ਹੀਆਂ ਤੋਂ ਸ੍ਰੀ ਸਾਹਿਬ ਨੂੰ ਪੂਰੀ ਜ਼ਿੰਮੇਵਾਰੀ ਨਾਲ ਧਾਰਨ ਕਰਦੇ ਆ ਰਹੇ ਹਨ ਤੇ ਦੇਸ਼ ਦੇ ਸਮਾਜਿਕ, ਆਰਥਿਕ ਤੇ ਜਨਤਕ ਜੀਵਨ 'ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨ.ਸ਼ਾ ਤਸਕਰੀ ਮਾਮਲੇ 'ਚ ਪੰਜਾਬੀ ਟਰੱਕ ਚਾਲਕ ਨੂੰ 75 ਸਾਲ ਕੈਦ ਦੀ ਸਜ਼ਾ ਅਗਲੀ ਖ਼ਬਰ ਲੈਸਟਰ 'ਚ ਵੈਨ ਵਿਚੋਂ ਮਿਲੀ ਲਾਸ਼ ਦੇ ਮਾਮਲੇ ਦੀ ਜਾਂਚ ਲੰਡਨ ਪੁਲਿਸ ਨੇ ਹਵਾਲੇ
Ad Position 24