27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹੈਵਰੀ ਨੋਵਾਕ ਦੀ ਹੱਤਿਆ ਤੋਂ ਬਾਅਦ ਦਹਿਸ਼ਤ ਵਿਚ ਬਰਤਾਨੀਆ ਦਾ ਸਿੱਖ ਭਾਈਚਾਰਾ

Ad Position 21
No active advertisement
ਅਜੀਤ ਡੈਸਕ 11-06-2026
ਲੰਡਨ, 10 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥੈਂਪਟਨ (ਯੂ.ਕੇ.) ਵਿਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਦਰਦਨਾਕ ਹੱਤਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਲਾਪਰਵਾਹੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ, ਪੂਰੇ ਬਰਤਾਨੀਆ ਵਿਚ ਮਾਹÏਲ ਚਿੰਤਾਜਨਕ ਬਣਿਆ ਹੋਇਆ ਹੈ | ਇਸ ਘਟਨਾ ਦੇ ਵਿਰੋਧ ਵਿੱਚ ਕਈ ਹਿੰਸਕ ਪ੍ਰਦਰਸ਼ਨ ਹੋਏ ਹਨ, ਜਿਸ ਕਾਰਨ ਬਰਤਾਨੀਆ ਵਿੱਚ ਵੱਸਦਾ ਸਿੱਖ ਭਾਈਚਾਰਾ ਦਹਿਸ਼ਤ ਅਤੇ ਚਿੰਤਾ ਦੇ ਮਾਹÏਲ ਵਿੱਚ ਹਨ | ਸੱਜੇ-ਪੱਖੀ ਅਤੇ ਨਸਲਵਾਦੀ ਸਮੂਹਾਂ ਵੱਲੋਂ ਇਸ ਦੁਖਾਂਤ ਦਾ ਇਸਤੇਮਾਲ ਪੂਰੇ ਪ੍ਰਵਾਸੀ ਅਤੇ ਗੈਰ-ਗੋਰੇ ਭਾਈਚਾਰਿਆਂ ਖਿਲਾਫ਼ ਨਫ਼ਰਤ ਫੈਲਾਉਣ ਲਈ ਕੀਤਾ ਜਾ ਰਿਹਾ ਹੈ¢ ਬਰਤਾਨੀਆ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੇ ਤਣਾਅ ਦÏਰਾਨ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਦਿੱਖ ਕਾਰਨ ਗਲਤ ਪਛਾਣ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ | ਨਸਲੀ ਹਮਲਿਆਂ ਦੇ ਮੱਦੇਨਜ਼ਰ, ਯੂ.ਕੇ. ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਸੁਚੇਤ ਕੀਤਾ ਗਿਆ ਹੈ¢ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੁਝ ਵੀਡੀਓ ਵੀ ਸ਼ੰਕੇ ਪੈਦਾ ਕਰ ਰਹੀਆਂ ਹਨ | ਲੀਡਜ਼ ਵਿਚ ਇਕ ਸਿੱਖ 'ਤੇ ਹੋਏ ਹਮਲੇ ਦੀ ਅਣ ਅਧਿਕਾਰਤ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਝਗੜਾ ਨਸਲੀ ਨਫ਼ਰਤ ਵਾਲਾ ਨਹੀਂ ਸੀ ਪਰ ਉਸ ਵੀਡੀਓ ਵਿਚ ਇਕ ਗੋਰਾ ਸਿੱਖ 'ਤੇ ਹਮਲਾ ਕਰਦਾ ਹੈ ਤੇ ਉਸ ਦੀ ਦਸਤਾਰ ਉਤਾਰ ਦਿੱਤੀ ਜਾਂਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਸਾਊਥਾਲ 'ਚ ਨÏਜਵਾਨ ਦਾ ਚਾਕੂ ਮਾਰ ਕੇ ਕਤਲ, ਪੁਲਿਸ ਵੱਲੋਂ 7 ਲੋਕ ਗਿ੍ਫ਼ਤਾਰ ਅਗਲੀ ਖ਼ਬਰ ਵੈਨਕੂਵਰ 'ਚ ਸਮੁੰਦਰੀ ਕਿਨਾਰੇ ਨੇੜੇ ਹੋਵੇਗਾ ਆਤਿਸ਼ਬਾਜ਼ੀ ਦਾ ਵਿਸ਼ਾਲ ਸਮਾਗਮ
Ad Position 24