11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਰਤਾਨੀਆ ਦੇ ਰੱਖਿਆ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ -ਮੰਤਰਾਲੇ ਦੇ ਫੰਡਾਂ ਨੂੰ ਲੈ ਕੇ ਹੋਇਆ ਵੱਡਾ ਵਿਵਾਦ

Ad Position 21
No active advertisement
ਅਜੀਤ ਡੈਸਕ 12-06-2026
ਲੰਡਨ, 11 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੱਖਿਆ ਮੰਤਰਾਲੇ ਦੇ ਫੰਡਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਰੱਖਿਆ ਮੰਤਰੀ ਜÏਨ ਹੀਲੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾਂ ਨੇ ਇਹ ਕਦਮ ਫੌਜੀ ਖਰਚਿਆਂ ਲਈ ਲੋੜੀਂਦੇ ਫੰਡ ਨਾ ਮਿਲਣ ਦੇ ਵਿਰੋਧ ਵਿਚ ਚੁੱਕਿਆ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਭੇਜੇ ਅਸਤੀਫ਼ੇ 'ਚ ਹੀਲੀ ਨੇ ਲਿਖਿਆ ਹੈ ਕਿ ਹਾਲ ਹੀ 'ਚ ਤੈਅ ਕੀਤਾ ਗਿਆ 'ਡਿਫੈਂਸ ਇਨਵੈਸਟਮੈਂਟ ਪਲਾਨ' ਫੰਡ ਬਜਟ 'ਇਸ ਖ਼ਤਰਨਾਕ ਦÏਰ ਵਿਚ ਦੇਸ਼ ਤੇ ਰੱਖਿਆ ਪ੍ਰਣਾਲੀ ਦੀਆਂ ਲੋੜਾਂ ਮੁਤਾਬਕ ਬਹੁਤ ਘੱਟ ਹੈ | ਹੀਲੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰ ਨੂੰ ਹੀ ਫੰਡਾਂ ਦੇ ਅੰਤਿਮ ਫੈਸਲੇ ਬਾਰੇ ਦੱਸਿਆ ਗਿਆ ਸੀ | ਉਨ੍ਹਾਂ ਨੇ ਚਾਂਸਲਰ ਰੇਚਲ ਰੀਵਜ਼ ਤੇ ਖ਼ਜ਼ਾਨਾ ਵਿਭਾਗ 'ਤੇ ਦੋਸ਼ ਲਾਇਆ ਕਿ ਉਹ ਵਧ ਰਹੇ ਆਲਮੀ ਖ਼ਤਰਿਆਂ ਨਾਲ ਨਜਿੱਠਣ ਲਈ 'ਲੋੜੀਂਦੇ ਸਰੋਤ ਦੇਣ ਲਈ ਤਿਆਰ ਨਹੀਂ ਹਨ | ਹੀਲੀ ਨੇ ਚੇਤਾਵਨੀ ਦਿੱਤੀ ਕਿ ਲੰਬੇ ਸਮੇਂ ਤੋਂ ਲਟਕ ਰਹੇ ਡੀ.ਆਈ.ਪੀ. ਲਈ ਸਹੀ ਫੰਡ ਨਾ ਮਿਲਣ ਕਾਰਨ, ਉਨ੍ਹਾਂ ਕੋਲ ਅਜਿਹੇ ਫੈਸਲੇ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ ਜੋ ਸਾਡੀਆਂ ਫÏਜਾਂ ਦੀ ਤਿਆਰੀ ਨੂੰ ਕਮਜ਼ੋਰ ਕਰਨਗੇ ਤੇ ਮੁਹਿੰਮਾਂ 'ਤੇ ਤਾਇਨਾਤ ਜਵਾਨਾਂ ਦੇ ਖ਼ਤਰਿਆਂ ਨੂੰ ਵਧਾਉਣਗੇ | ਹੀਲੀ ਨੇ ਮਿਊਨਿਖ ਸੁਰੱਖਿਆ ਕਾਨਫਰੰਸ ਵਿਚ ਸਟਾਰਮਰ ਦੇ ਦਿੱਤੇ ਭਾਸ਼ਣ ਦਾ ਵਿਸ਼ੇਸ਼ ਤÏਰ 'ਤੇ ਹਵਾਲਾ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁਦ ਭਾਰੀ ਰੱਖਿਆ ਨਿਵੇਸ਼ ਦੀ ਵਕਾਲਤ ਕੀਤੀ ਸੀ, ਪਰ ਅੰਤ 'ਚ ਉਹ ਲੋੜੀਂਦਾ ਫੰਡ ਮੁਹੱਈਆ ਕਰਵਾਉਣ 'ਚ ਅਸਫਲ ਰਹੇ |

Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ 'ਚ ਪਹਿਲੀ ਵਾਰ ਭਿੜਨਗੇ ਕੈਨੇਡਾ ਅਤੇ ਬੋਸਨੀਆ-ਹਰਜ਼ੇਗੋਵਿਨਾ <br/> ਅਗਲੀ ਖ਼ਬਰ ਬੋਸਟਨ, ਮੈਸੇਚਿਉਸੇਟਸ 'ਚ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਫਰਾਂਸ ਦੇ ਕਾਇਲੀਅਨ ਮਬਾਪੇ ਤੇ ਹੋਰ ਖ਼ਿਡ...
Ad Position 24