ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨਿਆਗਰਾ ਫਾਲਜ਼ 'ਚ ਗਰਮੀ ਦੀ ਰੌਣਕ, ਸੈਲਾਨੀਆਂ ਦੀ ਵਧੀ ਆਮਦ <br/>

Ad Position 21
No active advertisement
ਨਿਆਗਰਾ ਫਾਲਜ਼ ਦਾ ਸੁੰਦਰ ਦਿ੍ਸ਼ |<br/> 15-06-2026

ਨਿਊਯਾਰਕ, 14 ਜੂਨ (ਰਾਜੂ ਸਹਿਬਾਜ਼ਪੁਰਾ)-ਸੁਹਾਵਣੇ ਮੌਸਮ, ਸਕੂਲਾਂ ਦੀਆਂ ਛੁੱਟੀਆਂ ਤੇ ਵੀਕਐਂਡ ਦੌਰਾਨ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਪਹੁੰਚਣ ਨਾਲ ਨਿਆਗਰਾ ਫਾਲਜ਼ ਇਕ ਵਾਰ ਫਿਰ ਰੌਣਕਾਂ ਨਾਲ ਭਰ ਗਿਆ ਹੈ | ਅਮਰੀਕਾ ਵਾਲੇ ਪਾਸੇ ਨਿਆਗਰਾ ਫਾਲਜ਼ ਸਟੇਟ ਪਾਰਕ ਦੇ ਆਲੇ-ਦੁਆਲੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਨਿਊਯਾਰਕ, ਪੈਨਸਿਲਵੇਨੀਆ, ਓਹਾਇਓ ਤੇ ਹੋਰ ਰਾਜਾਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੀ ਹੈ | ਉਨ੍ਹਾਂ ਦੇ ਅਨੁਸਾਰ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੌਲੀ ਰਹੀ ਸੀ, ਪਰ ਹੁਣ ਹਾਲਾਤ ਕਾਫ਼ੀ ਬਿਹਤਰ ਹਨ | ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਜੇ ਮੌਸਮ ਅਨੁਕੂਲ ਰਿਹਾ ਤੇ ਵਿਸ਼ਵ ਕੱਪ ਸਮੇਤ ਹੋਰ ਵੱਡੇ ਸਮਾਗਮਾਂ ਕਾਰਨ ਖੇਤਰ 'ਚ ਆਉਣ ਵਾਲਿਆਂ ਦੀ ਗਿਣਤੀ ਵਧੀ, ਤਾਂ ਇਸ ਸਾਲ ਨਿਆਗਰਾ ਫਾਲਜ਼ ਵਿਚ ਸੈਲਾਨੀਆਂ ਦੀ ਆਮਦ ਪਿਛਲੇ ਸਾਲ ਦੇ ਬਰਾਬਰ ਜਾਂ ਉਸ ਤੋਂ ਵੱਧ ਰਹਿ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ -ਟੀ-20 ਮਹਿਲਾ ਵਿਸ਼ਵ ਕੱਪ- ਦੀਪਤੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਦਾ ਜੇਤੂ ਆਗ਼ਾਜ਼ ਅਗਲੀ ਖ਼ਬਰ ਪਾਕਿ ਰੱਖਿਆ ਮੰਤਰੀ ਵਲੋਂ ਮਕਬੂਜ਼ਾ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਨੂੰ ਧਮਕੀ
Ad Position 24
No active advertisement