ਬਰਮਿੰਘਮ, 14 ਜੂਨ (ਏਜੰਸੀ)-ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡੇ ਗਏ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 64 ਦÏੜਾਂ ਨਾਲ ਹਰਾਇਆ | 171 ਦÏੜਾਂ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨੀ ਟੀਮ 17 ਓਵਰਾਂ 'ਚ 106 ਦÏੜਾਂ 'ਤੇ ਢੇਰ ਹੋ ਗਈ | ਦੀਪਤੀ ਸ਼ਰਮਾ (5 ਵਿਕਟਾਂ) ਤੇ ਸਮਿ੍ਤੀ ਮੰਧਾਨਾ (68 ਦÏੜਾਂ) ਨੇ ਟੀਮ ਇੰਡੀਆ ਦੀ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਮਾੜੀ ਰਹੀ, ਪਾਵਰਪਲੇ 'ਚ 2 ਵਿਕਟਾਂ ਗੁਆ ਦਿੱਤੀਆਂ | ਸ਼ੈਫਾਲੀ ਵਰਮਾ ਨੂੰ ਪਹਿਲੇ ਹੀ ਓਵਰ 'ਚ ਸਪਿਨਰ ਸਾਦੀਆ ਇਕਬਾਲ ਨੇ ਆਊਟ ਕਰ ਦਿੱਤਾ | ਜੇਮੀਮਾ ਰÏਡਰਿਗਜ਼ ਨੂੰ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਤਸਮੀਆ ਰੁਬਾਬ ਨੂੰ ਆਊਟ ਕਰ ਦਿੱਤਾ | ਉੱਥੋਂ, ਸਮਿ੍ਤੀ ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਕÏਰ ਨੇ ਤੀਜੀ ਵਿਕਟ ਲਈ 91 ਦÏੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ | ਸਮਿ੍ਤੀ ਮੰਧਾਨਾ ਨੇ 44 ਗੇਂਦਾਂ 'ਤੇ 68 ਦÏੜਾਂ ਬਣਾਈਆਂ, ਜਿਸ 'ਚ 9 ਚÏਕੇ ਅਤੇ 2 ਛੱਕੇ ਸ਼ਾਮਲ ਸਨ | ਸਮਿ੍ਤੀ ਦੀ ਵਿਕਟ ਰਮੀਨ ਸ਼ਮੀਮ ਨੇ ਲਈ | ਭਾਰਤੀ ਫੁਲਮਾਲੀ ਜ਼ਿਆਦਾ 1 ਦੌੜ ਹੀ ਬਣਾ ਸਕੀ | ਫਿਰ ਕਪਤਾਨ ਹਰਮਨਪ੍ਰੀਤ ਕੌਰ ਨੂੰ ਫਾਤਿਮਾ ਸਨਾ ਨੇ ਆਊਟ ਕਰ ਦਿੱਤਾ | ਹਰਮਨਪ੍ਰੀਤ ਕÏਰ ਨੇ 35 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 36 ਦÏੜਾਂ ਦਾ ਯੋਗਦਾਨ ਪਾਇਆ | ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ ਨੇ ਫਿਰ ਆਖਰੀ ਓਵਰਾਂ 'ਚ ਹਮਲਾਵਰ ਬੱਲੇਬਾਜ਼ੀ ਕੀਤੀ, ਜਿਸ ਨਾਲ ਭਾਰਤੀ ਟੀਮ ਨੂੰ ਵਧੀਆ ਸਕੋਰ ਤੱਕ ਪਹੁੰਚਣ 'ਚ ਮਦਦ ਮਿਲੀ | ਰਿਚਾ ਨੇ 17 ਗੇਂਦਾਂ 'ਤੇ 5 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 34 ਦÏੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨੀ ਬੱਲੇਬਾਜ਼ ਮੁਨੀਬਾ ਅਲੀ ਪਾਕਿਸਤਾਨੀ ਟੀਮ ਲਈ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ | ਮੁਨੀਬਾ ਨੇ 35 ਗੇਂਦਾਂ 'ਤੇ 41 ਦÏੜਾਂ ਬਣਾਈਆਂ | ਇਸ ਤੋਂ ਬਾਅਦ ਸਿਰਫ਼ ਆਲੀਆ ਰਿਆਜ਼ (18 ਦÏੜਾਂ), ਗੁਲ ਫਿਰੋਜ਼ਾ (12 ਦÏੜਾਂ), ਤੇ ਆਇਸ਼ਾ ਜ਼ਫਰ (12 ਦÏੜਾਂ) ਦੋਹਰੇ ਅੰਕੜੇ ਤੱਕ ਪਹੁੰਚੀਆਂ | ਦੀਪਤੀ ਸ਼ਰਮਾ ਨੇ 5 ਵਿਕਟਾਂ ਨਾਲ ਪਾਕਿਸਤਾਨੀ ਬੱਲੇਬਾਜ਼ੀ ਨੂੰ ਢੇਹ-ਢੇਰੀ ਕਰ ਦਿੱਤਾ | ਜਦੋਂ ਕਿ ਚਰਨੀ ਨੇ ਤਿੰਨ ਤੇ ਸ਼ੈਫਾਲੀ ਵਰਮਾ ਨੇ ਇਕ ਵਿਕਟ ਲਈ | ਸਪਿਨ ਗੇਂਦਬਾਜ਼ਾਂ ਨੇ ਪਾਕਿਸਤਾਨੀ ਟੀਮ ਦੀਆਂ 9 ਵਿਕਟਾਂ ਲਈਆਂ, ਜਦੋਂ ਕਿ ਮੁਨੀਬਾ ਅਲੀ ਰਨ ਆਊਟ ਹੋ ਗਈ |
-ਟੀ-20 ਮਹਿਲਾ ਵਿਸ਼ਵ ਕੱਪ- ਦੀਪਤੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਦਾ ਜੇਤੂ ਆਗ਼ਾਜ਼
ਅਜੀਤ ਡੈਸਕ
15-06-2026