ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦੂਸਰਾ ਸਾਲਾਨਾ ਖੇਡ ਮੇਲੇ ਦੇ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 15-06-2026

ਸਿਡਨੀ, 14 ਜੂਨ (ਹਰਕੀਰਤ ਸਿੰਘ ਸੰਧਰ)-ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਦੂਸਰੇ ਸਾਲਾਨਾ ਸਪੋਰਟਸ ਕਾਰਨੀਵਲ ਦੇ ਪੋਸਟਰ ਅੱਜ ਰਸਮੀ ਤੌਰ 'ਤੇ ਜਾਰੀ ਕਰ ਦਿੱਤੇ ਗਏ | ਕਲੱਬ ਦੇ ਪ੍ਰਬੰਧਕ ਅਤੇ ਮੁੱਖ ਕੋਚ ਗੁਰਸ਼ੇਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਪੋਰਟਸ ਕਾਰਨੀਵਲ 30 ਅਗਸਤ, 2026 ਨੂੰ ਕਰਵਾਇਆ ਜਾਵੇਗਾ |ਉਨ•ਾਂ ਦੱਸਿਆ ਕਿ ਖੇਡ ਮੇਲੇ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਲਾਂਗ ਜੰਪ, ਹਾਈ ਜੰਪ, ਹੈਮਰ ਥਰੋ ਸਮੇਤ ਅਥਲੈਟਿਕਸ ਦੀਆਂ ਹੋਰ ਕਈ ਪ੍ਰਤੀਯੋਗਿਤਾਵਾਂ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਵਾਲੀਬਾਲ ਦੇ ਵਿਸ਼ੇਸ਼ ਮੈਚ ਵੀ ਖਿੱਚ ਦਾ ਕੇਂਦਰ ਹੋਣਗੇ |ਗੁਰਸ਼ੇਰ ਸਿੰਘ ਮਾਨ ਨੇ ਦੱਸਿਆ ਕਿ ਇਸ ਵੇਲੇ ਕਲੱਬ ਵਿੱਚ 300 ਤੋਂ ਵੱਧ ਬੱਚੇ ਖੇਡਾਂ ਦੀ ਕੋਚਿੰਗ ਪ੍ਰਾਪਤ ਕਰ ਰਹੇ ਹਨ ਜੋ ਕੋਚ ਗੁਰਸ਼ੇਰ ਸਿੰਘ ਮਾਨ, ਕੋਚ ਹਰਸੀਨ ਕੌਰ ਮਾਨ, ਕੋਚ ਮਲਕੀਤ ਤੋਂ ਸਿੱਖ ਰਹੇ ਹਨ | ਉਨ•ਾਂ ਇਹ ਵੀ ਦੱਸਿਆ ਕਿ ਸਪੋਰਟਸ ਕਾਰਨੀਵਲ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਹਰ ਵਰਗ ਦੇ ਬੱਚੇ ਇਸ ਵਿੱਚ ਭਾਗ ਲੈ ਸਕਦੇ ਹਨ | ਜੇਤੂ ਖਿਡਾਰੀਆਂ ਲਈ ਨਕਦ ਇਨਾਮਾਂ ਦੇ ਨਾਲ-ਨਾਲ ਹੋਰ ਆਕਰਸ਼ਕ ਇਨਾਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਿਡਨੀ ਵਿਚ 'ਮੇਲਾ ਤੀਆਂ ਦਾ' 'ਤੇ ਲੱਗੀਆਂ ਪੰਜਾਬੀ ਸਭਿਆਚਾਰ ਦੀਆਂ ਰੌਣਕਾਂ 21ਵੇਂ ਤੀਆਂ ਮੇਲੇ ਵਿਚ ਹਜ਼ਾਰਾਂ ਔਰਤਾਂ ਨ... ਅਗਲੀ ਖ਼ਬਰ -ਟੀ-20 ਮਹਿਲਾ ਵਿਸ਼ਵ ਕੱਪ- ਦੀਪਤੀ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਦਾ ਜੇਤੂ ਆਗ਼ਾਜ਼
Ad Position 24
No active advertisement