13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕਲਮ ਕੇਂਦਰ ਮਾਂਟਰੀਅਲ ਵੱਲੋਂ ਸਾਹਿਤਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 21-06-2026
ਟੋਰਾਂਟੋ, 20 ਜੂਨ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਪੰਜਾਬੀ ਕਲਮ ਕੇਂਦਰ ਮਾਂਟਰੀਅਲ ਵੱਲੋਂ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਲੇਖਕ ਮੋਹਣਪ੍ਰੀਤ ਸਿੰਘ ਪੱਤੜ ਦੁਆਰਾ ਰਚਿਤ ਕਾਵਿ ਪੁਸਤਕ ‘ਸਿਫ਼ਰ ਤੋਂ ਸਫ਼ਰ ਤੀਕ’ ਲੋਕ ਅਰਪਣ ਕੀਤੀ ਗਈ ਅਤੇ ਇਸ ਪੁਸਤਕ ਬਾਰੇ ਵਿਚਾਰ ਚਰਚਾ ਵੀ ਹੋਈ ਜਦੋਂ ਕਿ ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਹਾਜ਼ਰੀਨ ਵੱਲੋਂ ਸਾਹਿਤਕ ਰੰਗ ਵੀ ਬੰਨ੍ਹਿਆ ਗਿਆ।ਇਸ ਮੌਕੇ ਮੰਚ ਸੰਚਾਲਨ ਗੁਰਿੰਦਰਜੀਤ ਸਿੰਘ ਵੱਲੋਂ ਕੀਤਾ ਗਿਆ ਜਿਹਨਾਂ ਪੁਸਤਕ ਅਤੇ ਲੇਖਕ ਬਾਰੇ ਮੁਢਲੀ ਜਾਣਕਾਰੀ ਸਾਂਝੀ ਕੀਤੀ ਉਪਰੰਤ ਸੁਖਵਿੰਦਰ ਸੁੱਖੀ,ਅਮਨਦੀਪ ਅਮਨ ਅਤੇ ਸੁਰਜੀਤ ਸਿੰਘ ਪਾਹਵਾ ਵੱਲੋਂ ਪੁਸਤਕ ਬਾਰੇ ਪਰਚੇ ਵੀ ਪੜ੍ਹੇ ਅਤੇ ਲੇਖਕ ਦੀ ਸੋਚ ਅਤੇ ਮਨ ਦੇ ਵਲਵਲਿਆਂ ਦਾ ਜ਼ਿਕਰ ਕਰਦਿਆਂ ਲੇਖਕ ਦੀ ਲੇਖਣੀ ਦੀ ਪ੍ਰੋੜਤਾ ਕੀਤੀ।ਮੋਹਣਪ੍ਰੀਤ ਸਿੰਘ ਪੱਤੜ ਵੱਲੋਂ ਪੁਸਤਕ ਵਿਚਲੀਆਂ ਕੁਝ ਰਚਨਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸਾਜ਼ੀਆ, ਮੀਨੂੰ ਸੱਚਦੇਵਾ, ਹਰਜਿੰਦਰ ਰਾਹੀ, ਸੁਪਨਪ੍ਰੀਤ, ਦੀਪਇੰਦਰ ਸਿੱਧੂ, ਸੁਰਿੰਦਰਪਾਲ ਸਿੰਘ, ਮਨਜੀਤ ਚਾਤ੍ਰਿਕ ਆਦਿ ਨੇ ਜਿੱਥੇ ਗੀਤ, ਗ਼ਜ਼ਲ਼,ਕਵਿਤਾਵਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਸ਼ੋਇਬ ਸਾਦਿਕ, ਪ੍ਰਮਿੰਦਰ ਸਿੰਘ ਕਲੋਟੀ, ਹਰਜਿੰਦਰ ਸਿੰਘ ਪੱਤੜ ਅਤੇ ਹੋਰਨਾਂ ਵੱਲੋਂ ਵੀ ਆਪੋ ਆਪਣੀ ਹਾਜ਼ਰੀ ਲੁਆਈ ਗਈ ਅਤੇ ਨਵ ਪ੍ਰਕਾਸ਼ਿਤ ਪੁਸਤਕ ਦੇ ਲੇਖਕ ਨੂੰ ਵਧਾਈਆਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੌਰੇ ‘ਤੇ ਅਕਾਲੀ ਆਗੂਆਂ ਵੱਲੋਂ ਐਨ ਆਰ ਆਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ -ਵਿਨੀਪੈੱਗ ਵਿਖੇ ਅਕਾਲੀ ਦਲ ਦੇ ਹ... ਅਗਲੀ ਖ਼ਬਰ ਬਰੂਕਲਿਨ ਦੇ ਇਤਿਹਾਸਕ ਚਰਚ ਨੂੰ ਲੱਗੀ ਭਿਆਨਕ ਅੱਗ, ਸਵਾ ਸੌ ਸਾਲ ਪੁਰਾਣਾ ਗੁੰਮਦ ਢਹਿ ਗਿਆ
Ad Position 24