14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸਾਬਕਾ ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਦਾ ਲੰਡਨ ’ਚ ਸਨਮਾਨ

Ad Position 21
No active advertisement
ਅਜੀਤ ਡੈਸਕ 23-06-2026
ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਬਕਾ ਸੰਸਦ ਮੈਂਬਰ ਅਤੇ ਉੱਘੇ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਦਾ ਲੰਡਨ ਦੇ ਸ਼ਹਿਰ ਹੰਸਲੋ ਦੇ ਕ੍ਰਿਸ਼ਮਾ ਹਾਲ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਵੱਲੋਂ ਸੀਨੀਅਰ ਮੀਤ ਪ੍ਰਧਾਨ ਗੁਰਮਿੰਦਰ ਕੌਰ ਰੰਧਾਵਾ, ਮਨਜੀਤ ਸਿੰਘ ਭੰਵਰਾ, ਵੋਇਸ ਆਫ ਵੁਮੈਨ ਦੀ ਚੇਅਰਪਰਸਨ ਬੀਬੀ ਸੁਰਿੰਦਰ ਕੌਰ, ਅਵਤਾਰ ਸਿੰਘ ਚੌਹਾਨ, ਤਲਵਿੰਦਰ ਸਿੰਘ ਢਿਲੋਂ, ਬਲਵਿੰਦਰ ਸਿੰਘ ਗਿੱਲ ਆਦਿ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬ ਨੂੰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਬਹੁਤ ਲੋੜ ਹੈ। ਉਹਨਾਂ 2027 ਦੀਆਂ ਆ ਰਹੀਆਂ ਚੋਣਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਤੋਂ ਖੁੰਝ ਗਏ ਤਾਂ ਪੰਜਾਬ ਬਹੁਤ ਦੂਰ ਚਲਾ ਜਾਵੇਗਾ। ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੰਡ ਪਾਊ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਧੇਰੇਰ ਸਾਰਥਕ ਯਤਨ ਕਰਨ ਦੀ ਲੋੜ ਹੈ। ਸ੍ਰੀ ਸਦੀਕ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਅਜੇਹਾ ਸੂਬਾ ਹੈ ਜਿੱਥੋਂ ਦੇਸ਼ ਦੀ ਰਾਜਨੀਤਕ ਸਥਿਤੀ ਤੈਅ ਹੁੰਦੀ ਹੈ। ਜੇ ਪੰਜਾਬੀ 2027 ’ਚ ਕਾਂਗਰਸ ਦੀ ਸਰਕਾਰ ਬਣਾਉਣਗੇ ਤਾਂ ਦੇਸ਼ ਵਿੱਚ ਕਾਂਗਰਸ ਆਉਣ ਤੋਂ ਕੋਈ ਰੋਕ ਨਹੀਂ ਸਕੇਗਾ। ਇਸ ਮੌਕੇ ਸਥਾਨਿਕ ਭਾਈਚਾਰੇ ਦੇ ਆਗੂ ਅਤੇ ਬੀਬੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਵਿਚਾਰ ਗੋਸ਼ਟੀ ਅਗਲੀ ਖ਼ਬਰ ਮਹਿੰਦਰਾ ਫਾਰਮ ਇਕੁਇਪਮੈਂਟ ਬਿਜ਼ਨੈੱਸ ਵਲੋਂ 70 ਲੱਖ ਟਰੈਕਟਰਾਂ ਦੇ ਉਤਪਾਦਨ ਦਾ ਇਤਿਹਾਸਕ ਅੰਕੜਾ ਪਾਰ
Ad Position 24