14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬ੍ਰਿਟੇਨ ਫਸਟ ਰੈਲੀ ਦੇ ਵਿਰੋਧ ‘ਚ ਕੀਤੇ ਮਜ਼ਾਹਰੇ ਦੌਰਾਨ ਸਾਬਕਾ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਸਿੱਖਾਂ ਸਿਧਾਂਤਾਂ ਦਾ ਦਿੱਤਾ ਹਵਾਲਾ

Ad Position 21
No active advertisement
ਅਜੀਤ ਡੈਸਕ 23-06-2026
ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਮੌਜੂਦਾ ਘਟਨਾ ਕ੍ਰਮ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਅਤੇ ਗੈਰ ਸਿਆਸੀ ਗਤੀਵਿਧੀਆਂ ਲੋਕਾਂ ਵਿੱਚ ਅਣਿਸਚਤਾ ਪੈਦਾ ਕਰ ਰਹੀਆਂ ਹਨ। ਬੀਤੇ ਕੱਲ ਬ੍ਰਮਿੰਘਮ ਵਿਖੇ ਬ੍ਰਿਟੇਨ ਫਸਟ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿਰੋਧ ਵਿੱਚ ਘੱਟ ਗਿਣਤੀ ਭਾਈਚਾਰਿਆਂ ਅਤੇ ਲੋਕ ਹਿੱਤਾਂ ਦੇ ਚਾਹਵਾਨ ਲੋਕਾਂ ਵੱਲੋਂ ਵੀ ਰੈਲੀ ਦਾ ਆਯੋਜਨ ਕੀਤਾ ਗਿਆ। ਭਾਵੇਂ ਕਿ ਉਕਤ ਰੈਲੀ ਵਿੱਚ ਸਿੱਖ ਲੀਡਰਾਂ ਦੀ ਹਾਜ਼ਰੀ ਨਾ ਮਾਤਰ ਹੀ ਰਹੀ, ਪਰ ਸਾਬਕਾ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਦੇ ਸਿਧਾਂਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਸਮੁੱਚੀ ਮਨੁੱਖਤਾ ਇੱਕ ਹੈ ਅਤੇ ਹਰ ਮਨੁੱਖ ਇੱਜ਼ਤ, ਬਰਾਬਰੀ ਅਤੇ ਸਤਿਕਾਰ ਦਾ ਹੱਕਦਾਰ ਹੈ। ਉਹਨਾਂ ਸਿੱਖਾਂ ਦੇ ਯੋਗਦਾਨ, ਵਿਸ਼ਵ ਯੁੱਧਾਂ ਵਿੱਚ ਵਿਸ਼ਵ ਸ਼ਾਂਤੀ ਲਈ ਸਿੱਖਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਲੋਕਾਂ ਸਾਹਮਣੇ ਰੱਖਿਆ। ਉਹਨਾਂ ਵੱਧ ਰਹੇ ਨਸਲੀ ਹਮਲਿਆਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਹ ਵੀ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਨਸਾਫ, ਬਰਾਬਰੀ ਅਤੇ ਸਤਿਕਾਰ ਦੀ ਲੜ੍ਹਾਈ ਜਾਰੀ ਰੱਖਾਂਗੇ। ਕਿਉਂਕਿ ਸਾਡੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦਾ ਸਬਕ ਸਿਖਾਇਆ ਹੈ। ਸ: ਅਟਵਾਲ ਦਾ ਇਸ ਅਤਿ ਮਹੱਤਵਪੂਰਨ ਸਮੇਂ ਤੇ ਸਿੱਖਾਂ ਵੱਲੋਂ ਲਵਾਈ ਹਾਜ਼ਰੀ ਅਤੇ ਸਿੱਖ ਵਿਚਾਰਧਾਰਾ ਨੂੰ ਵੱਡੇ ਇਕੱਠ ਸਾਹਮਣੇ ਰੱਖਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਜਰੂਰੀ ਅਤੇ ਢੁਕਵਾਂ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੁਰਬ ਦੀ ਯਾਦ ਵਿਚ ਪਿੰਕ ਸਿਟੀ ਹੇਜ਼ ਵਿਖੇ ਛਬੀਲ ਦੀ ਸੇਵਾ ਅਗਲੀ ਖ਼ਬਰ ਜੂਨ 1984 ਦੇ ਘੱਲੂਘਾਰੇ ਦੀ ਯਾਦਗਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸਥਾਪਿਤ -ਸੰਤ ਬਾਬਾ ਹਰਨਾਮ ਸਿੰਘ ਖ...
Ad Position 24