14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਕੈਲੀਫੋਰਨੀਆ ਵਿਚ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ ਇਕ ਜ਼ਖਮੀ

Ad Position 21
No active advertisement
ਅਜੀਤ ਡੈਸਕ 25-06-2026
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਚੀਕੋ ਵਿੱਚ ਬੱਟ ਕਾਉਂਟੀ ਲਾਇਬ੍ਰੇਰੀ ਦੇ ਅੰਦਰ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ । ਪੁਲਿਸ ਨੇ ਸ਼ੱਕੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਸ਼ਾਮ ਨੂੰ ਉੱਤਰੀ ਕੈਲੀਫੋਰਨੀਆ ਦੀ ਇੱਕ ਲਾਇਬ੍ਰੇਰੀ ਵਿੱਚ ਵਾਪਰੀ। ਚੀਕੋ ਪੁਲਿਸ ਮੁਖੀ ਬਿਲੀ ਐਲਡਰਿਜ ਦੇ ਅਨੁਸਾਰ ਪੁਲਿਸ ਨੂੰ ਸ਼ਾਮ 5:12 ਵਜੇ ਲਾਇਬ੍ਰੇਰੀ ਦੇ ਅੰਦਰ ਗੋਲੀਬਾਰੀ ਬਾਰੇ ਫੋਨ ਉਪਰ ਜਾਣਕਾਰੀ ਮਿਲੀ ਜਿਸ ਦੌਰਾਨ ਫੋਨ ਉਪਰ ਵੀ ਗੋਲੀਆਂ ਚੱਲਣ ਅਤੇ ਲੋਕਾਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਸਨ। 6 ਮਿੰਟ ਬਾਅਦ ਪੁਲਿਸ ਅਫਰਸਰ ਮੌਕੇ ਉਪਰ ਪੁੱਜੇ ਤੇ ਉਨਾਂ ਨੇ ਲਾਇਬ੍ਰੇਰੀ ਦੀ ਘੇਰੀਬੰਦੀ ਕੀਤੀ। ਐਲਡਰਿਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਵੇਂ ਹੀ ਪੁਲਿਸ ਅਫਸਰ ਲਾਇਬ੍ਰੇਰੀ ਦੇ ਅੰਦਰ ਦਾਖਲ ਹੋਏ, ਸ਼ੱਕੀ ਇਮਾਰਤ ਦੇ ਪਿਛਲੇ ਪਾਸੇ ਭੱਜ ਗਿਆ, ਜਿੱਥੇ ਉਸ ਨੂੰ ਕਾਬੂ ਕਰ ਲਿਆ ਗਿਆ। ਮਾਰੇ ਗਏ ਦੋ ਲੋਕ ਬਾਲਗ ਸਨ ਜਦ ਕਿ ਇਕ ਬੱਚਾ ਜ਼ਖਮੀ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ। ਘਟਨਾ ਦੀ ਜਾਂਚ ਵਿੱਚ ਐਫ ਬੀ ਆਈ ਮਦਦ ਕਰ ਰਹੀ ਹੈ। ਘਟਨਾ ਉਪਰੰਤ ਲਾਇਬਰੇਰੀ ਬੰਦ ਕਰ ਦਿੱਤੀ ਗਈ ਹੈ। ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਕਰਨ ਵਾਲੇ ਸ਼ੱਕੀ ਦੀ ਪਛਾਣ 18 ਸਾਲਾ ਬ੍ਰੈਡਲੀ ਸਕਾਟ ਸੇਅਰ ਵਜੋਂ ਹੋਈ ਸੀ, ਜੋ ਕਿ ਚੀਕੋ ਦਾ ਵਸਨੀਕ ਹੈ।

Ad Position 22
No active advertisement
ਪਿਛਲੀ ਖ਼ਬਰ ਸਾਹਿਤ ਸੁਰ ਸੰਗਮ ਸਭਾ ,ਇਟਲੀ ਵੱਲੋਂ ਡਾ. ਭੁਪਿੰਦਰ ਸਿੰਘ ਬੇਦੀ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਭਾਰਤੀ ਮੂਲ ਦੇ ਅਪਰਣਾ ਰਾਜ ਨੇ ਪ੍ਰਾਇਮਰੀ ਕੌਂਸਲ ਚੋਣ ਜਿੱਤੀ
Ad Position 24