ਵੈਨਕੂਵਰ, 24 ਜੂਨ (ਮਲਕੀਤ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸੁਖ ਸਾਗਰ ਨਿਊ ਵੈਸਟਮਿਸਟਰ ਤੋਂ 28 ਜੂਨ ਨੂੰ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਅਠਵਾਲ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਆਰੰਭ ਹੋਣ ਵਾਲਾ ਇਹ ਨਗਰ ਕੀਰਤਨ ਤੈਅਸ਼ੁਦਾ ਰੂਟਾਂ ਰਾਹੀ ਹੁੰਦਾ ਹੋਇਆ ਕਵੀਨਸਬਰੋਅ ਪਾਰਕ ’ਚ ਪਹੁੰਚੇਗਾ ਜਿੱਥੇ ਲਗਾਈਆਂ ਗਈਆਂ ਧਾਰਮਿਕ ਸਟੇਜਾਂ ਤੋਂ ਵੱਖ ਵੱਖ ਧਾਰਮਿਕ ਬੁਲਾਰੇ, ਢਾਡੀ ਕਵੀਸ਼ਰ, ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਸ਼ਾਮ ਵੇਲੇ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋ ਹੋਵੇਗਾ।