ਕੈਲਗਰੀ, 26 ਜੂਨ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ,ਵੈਸਟਰ ਵੀਜ਼ਾ ਤੇ ਵਰਕ ਪਰਮਿਟ ’ਤੇ ਕੈਨੇਡਾ ਆਏ 15 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆ ਗਈਆ ਹਨ| ਇਹ 15 ਨੌਜਵਾਨ ਕੈਲਗਰੀ ’ਚ ਜਬਰਨ ਵਸੂਲੀ ਦੀ ਜਾਂਚ ਨਾਲ ਲੋੜੀਦੇ ਹਨ। ਕੈਲਗਰੀ ਪੁਲਿਸ ਨੇ ਫਿਰੌਤੀਆਂ ਗੋਲੀਆਂ ਚਲਾਉਣ ਦੇ ਮਾਮਲਿਆਂ ਵਿਚ ਇਨ੍ਹਾਂ ਨੌਜਵਾਨਾਂ ’ਤੇ 56 ਚਾਰਜ ਲਾਏ ਹਨ। ਜਿਨਾਂ ’ਚ ਰਵਜੋਤ ਤੂਰ 20 ਸਾਲ, ਜਰਮਨਜੀਤ ਸਿੰਘ 22 ਸਾਲ, ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ 21 ਸਾਲ, ਕਰਨਬੀਰ ਸਿੰਘ ਉਰਫ਼ ਕਰਨ ਸਿੰਘ 21 ਸਾਲ, ਅਮਨਦੀਪ ਸਿੰਘ ਉਰਫ਼ ਸ਼ਿਵਾ ਸਿੰਘ 21 ਸਾਲ, ਅਨੁਰਾਗ ਸਿੱਧੂ 21 ਸਾਲ, ਈਸ਼ਾਨਦੀਪ ਸਿੰਘ 19 ਸਾਲ, ਅਮਨਦੀਪ ਮੱਲ੍ਹੀ ਉਰਫ਼ ਹਰਮਨ ਗਿੱਲ 39 ਸਾਲ, ਸੰਦੀਪ ਸਿੰਘ 32 ਸਾਲ, ਦਕਸ਼ ਗੌਤਮ 25 ਸਾਲ, ਆਕਾਸ਼ਦੀਪ ਸਿੰਘ 19 ਸਾਲ, ਗਗਨਦੀਪ ਸਿੰਘ ਉਰਫ਼ ਗੱਗੀ 29 ਸਾਲ, ਪਰਦੀਪ ਸਿੰਘ 24 ਸਾਲ, ਤਰਨਵੀਰ ਸਿੰਘ 24 ਸਾਲ ਅਤੇ ਗੁਰਕਰਨ ਧਾਲੀਵਾਲ 21 ਸਾਲ ਨਾਂਅ ਸ਼ਾਮਲ ਹਨ| ਕੈਲਗਰੀ ਪੁਲਿਸ ਸਪੁਰਡੈਂਟ ਜੈਫ ਬੈੱਲ ਨੇ ਦੱਸਿਆ ਕਿ ਇਹ ਲੋਕ ਕੈਲਗਰੀ ਦੇ ਵੱਖ-ਵੱਖ ਕਮਿਉਨਟੀਆ ’ਚ ਰਹਿ ਰਹੇ ਹੋ ਸਕਦੇ ਹਨ| ਜਾਂ ਫਿਰ ਕੈਨੇਡਾ ਦੇ ਕਿਸੇ ਹੋਰ ਹਿੱਸੇ ਵਿੱਚ ਰਹਿ ਰਹੇ ਹੋਣਗੇ| ਇਹ ਲੋਕ ਆਪਣੇ ਇੱਕ ਤੋਂ ਵੱਧ ਨਾਮ ਵਰਤੇ ਨੇ ਅਤੇ ਕਈ ਨਾਮਾਂ ਨਾਲ ਇਨਾਂ ਨੇ ਜਾਅਲੀ ਕਾਗਜ਼ ਵੀ ਤਿਆਰ ਕੀਤੇ ਹੋਏ ਹਨ| ਇਨਾਂ ਨਾਲ ਕੰਮ ਕਰਨ ਵਾਲੇ, ਨਾਲ ਰਹਿ ਰਹੇ ਜਾਂ ਜਾਣਦੇ ਵਿਅਕਤੀ ਪੁਲਿਸ ਨੂੰ ਸਹਿਯੋਗ ਦੇ ਸਕਦੇ ਹਨ| ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਿਉਨਟੀ ਤੋ ਮਿਲੇ ਸਹਿਯੋਗ ਨਾਲ ਇਨਾਂ ਦੋਸ਼ੀਆ ਨੂੰ ਪਹਿਲਾਂ ਹੀ ਚਾਰਜ ਕੀਤਾ ਜਾ ਚੁੱਕਾ ਹੈ। ਇਨਾਂ ਉੱਤੇ ਮਾਮਲੇ ਪਹਿਲਾਂ ਹੀ ਦਰਜ ਹਨ ਅਤੇ ਹੋਰ ਤਫਤੀਸ ਕੀਤੀ ਜਾ ਰਹੀ ਹੈ| ਪੁਲਿਸ ਸੀ.ਬੀ.ਐਸ.ਸੀ. ਨਾਲ ਮਿਲ ਕੇ ਇਨਾਂ ਨੂੰ ਡੀਪੋਰਟ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੂੰ ਇਨਾਂ ਦੀ ਪੁਰਾਣੀ ਹਿਸਟਰੀ ਦਾ ਇਸ ਲਈ ਨਹੀ ਪਤਾ ਕਿਉਕਿ ਇਹ ਲੋਕ ਕੈਨੇਡਾ ਦੇ ਪੱਕੇ ਨਾਗਰਿਕ ਨਹੀ ਹਨ| ਉਨਾਂ ਕਿਹਾ ਕਿ ਪੁਲਿਸ ਨੂੰ ਆਸ ਹੈ ਕਿ ਇਨਾਂ ਤਸਵੀਰਾਂ ਨੂੰ ਜਾਰੀ ਕਰਨ ਨਾਲ ਤਫਤੀਸ ’ਚ ਵਧੇਰੇ ਸਹਿਯੋਗ ਮਿਲੇਗਾ| ਇਨਾਂ ਲੋਕਾਂ ਨੇ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਜਾਇਦਾ ਨਿਸ਼ਾਨਾ ਬਣਿਆ ਹੈ| ਏਜੰਸੀ ਦਾ ਕਹਿਣਾ ਹੈ ਕਿ 18 ਜੂਨ ਤੱਕ,ਪ੍ਰੇਰੀਜ਼ ਤੇ 138 ਇਮੀਗ੍ਰੇਸ਼ਨ ਜਾਂਚਾਂ ਖੋਲ੍ਹੀਆਂ ਗਈਆਂ ਹਨ। ਸੈਂਤੀ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 18 ਲੋਕਾਂ ਨੂੰ ਅਸਲ ਵਿੱਚ ਕੈਨੇਡਾ ਤੋਂ ਕੱਢਿਆ ਗਿਆ ਹੈ।ਇਹ ਸਾਰੇ ਭਾਰਤੀ ਨਾਗਰਿਕ ਹਨ ਹੁਣ ਪੁਲਿਸ ਨੇ ਤਸਵੀਰਾਂ ਜਾਰੀ ਕਰਕੇ ਜਨਤਾ ਤੋਂ ਸਹਿਯੋਗ ਮੰਗਿਆ ਹੈ।