08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਨਾਸਾ ਦਾ ਵੱਡਾ ਮਿਸ਼ਨ, 22 ਸਾਲ ਪੁਰਾਣੇ ‘ਸਵਿਫਟ’ ਟੈਲੀਸਕੋਪ ਨੂੰ ਧਰਤੀ ’ਤੇ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 30-06-2026
ਨਿਊਯਾਰਕ, 29 ਜੂਨ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਪੁਲਾੜ ਏਜੰਸੀ ਨਾਸਾ ਆਪਣੇ 22 ਸਾਲ ਪੁਰਾਣੇ ਸਵਿਫਟ ਸਪੇਸ ਟੈਲੀਸਕੋਪ ਨੂੰ ਬਚਾਉਣ ਲਈ ਇਕ ਅਹਿਮ ਬਚਾਅ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। 2004 ’ਚ ਲਾਂਚ ਕੀਤਾ ਗਿਆ ਇਹ ਟੈਲੀਸਕੋਪ ਸੂਰਜੀ ਗਤੀਵਿਧੀਆਂ ਵਧਣ ਕਾਰਨ ਹੌਲੀ-ਹੌਲੀ ਆਪਣੀ ਗ੍ਰਹਿ ਪੰਥ ਤੋਂ ਹੇਠਾਂ ਆ ਰਿਹਾ ਹੈ। ਜੇ ਇਸ ਨੂੰ ਸਮੇਂ ਸਿਰ ਉੱਚੇ ਗ੍ਰਹਿ ਪੰਥ ਵਿੱਚ ਨਾ ਪਹੁੰਚਾਇਆ ਗਿਆ ਤਾਂ ਇਹ ਆਉਣ ਵਾਲੇ ਮਹੀਨਿਆਂ ’ਚ ਧਰਤੀ ਦੇ ਵਾਯੂਮੰਡਲ ’ਚ ਦਾਖ਼ਲ ਹੋ ਕੇ ਨਸ਼ਟ ਹੋ ਸਕਦਾ ਹੈ। ਇਸ ਮਿਸ਼ਨ ਲਈ ਨਾਸਾ ਨੇ ਅਮਰੀਕੀ ਸਟਾਰਟਅੱਪ ਕੈਟਾਲਿਸਟ ਸਪੇਸ ਤਕਨਾਲਜੀ ਨਾਲ ਕਰੀਬ 3 ਕਰੋੜ ਡਾਲਰ (30 ਮਿਲੀਅਨ ਡਾਲਰ) ਦਾ ਸਮਝੌਤਾ ਕੀਤਾ ਹੈ। ਕੰਪਨੀ ਦਾ “ਲਿੰਕ” ਨਾਮੀ ਰੋਬੋਟਿਕ ਪੁਲਾੜ ਯਾਨ ਤਿੰਨ ਮਕੈਨਿਕਲ ਬਾਂਹਾਂ ਦੀ ਮਦਦ ਨਾਲ ਸਵਿਫਟ ਟੈਲੀਸਕੋਪ ਨੂੰ ਫੜੇਗਾ ਤੇ ਉਸ ਨੂੰ ਮੌਜੂਦਾ ਲਗਭਗ 360 ਕਿਲੋਮੀਟਰ ਦੀ ਗ੍ਰਹਿ ਪੰਥ ਤੋਂ ਚੁੱਕ ਕੇ 600 ਕਿਲੋਮੀਟਰ ਦੀ ਵੱਧ ਸੁਰੱਖਿਅਤ ਗ੍ਰਹਿ ਪੰਥ ਵਿੱਚ ਪਹੁੰਚਾਏਗਾ।
Ad Position 22
No active advertisement
ਪਿਛਲੀ ਖ਼ਬਰ ਕੀ ਆਈਵਰੀ ਕੋਸਟ ਗੋਲ-ਮਸ਼ੀਨ ਏਰਲਿੰਗ ਹਾਲੈਂਡ ਨੂੰ ਰੋਕ ਪਾਵੇਗਾ? ਅਗਲੀ ਖ਼ਬਰ ਕੇਪ ਵਰਡੇ ਫੁੱਟਬਾਲ ਕਪਤਾਨ ’ਤੇ ਜਬਰ ਜਨਾਹ ਦਾ ਦੋਸ਼
Ad Position 24