08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕੇਪ ਵਰਡੇ ਫੁੱਟਬਾਲ ਕਪਤਾਨ ’ਤੇ ਜਬਰ ਜਨਾਹ ਦਾ ਦੋਸ਼

Ad Position 21
No active advertisement
ਅਜੀਤ ਡੈਸਕ 30-06-2026

ਨਵੀਂ ਦਿੱਲੀ, 29 ਜੂਨ (ਇੰਟ.)-ਕੇਪ ਵਰਡੇ ਫੁੱਟਬਾਲ ਟੀਮ ਦੇ ਕਪਤਾਨ ਰਿਆਨ ਮੈਂਡੇਸ ’ਤੇ ਜਬਰ ਜਨਾਹ ਦੇ ਦੋਸ਼ ਲੱਗੇ ਹਨ। ਬ੍ਰਾਜ਼ੀਲੀਅਨ ਮੀਡੀਆ ਆਉਟਲੈਟ ‘ਗਲੋਬੋ’ ਦੇ ਅਨੁਸਾਰ ਮਾਰਚ 2026 ’ਚ ਨਿਊਜ਼ੀਲੈਂਡ ਵਿਚ ਫੀਫਾ ਸੀਰੀਜ਼ ਦੌਰਾਨ ਟੀਮ ਲਈ ਅਨੁਵਾਦਕ ਵਜੋਂ ਕੰਮ ਕਰਨ ਵਾਲੀ ਇਕ ਔਰਤ ਨੇ ਉਸ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਇਸ ਸੰਬੰਧੀ ਜਾਂਚ ਜਾਰੀ ਹੈ ਤੇ ਉਸਨੂੰ ਹੁਣ ਤੱਕ ਕਿਸੇ ਵੀ ਅਦਾਲਤ ਦੁਆਰਾ ਦੋਸ਼ੀ ਠਹਿਰਾਇਆ ਨਹੀਂ ਗਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਕੇਪ ਵਰਡੇ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਪਹੁੰਚਿਆ ਹੈ। ਇਹ 32 ਦੇ ਦੌਰ ’ਚ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਟੀਮ ਨੇ 4 ਜੁਲਾਈ ਨੂੰ ਅਰਜਨਟੀਨਾ ਵਿਰੁੱਧ ਖੇਡਣਾ ਹੈ।

Ad Position 22
No active advertisement
ਪਿਛਲੀ ਖ਼ਬਰ ਨਾਸਾ ਦਾ ਵੱਡਾ ਮਿਸ਼ਨ, 22 ਸਾਲ ਪੁਰਾਣੇ ‘ਸਵਿਫਟ’ ਟੈਲੀਸਕੋਪ ਨੂੰ ਧਰਤੀ ’ਤੇ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ
Ad Position 24