07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਫੀਫਾ ਕੱਪ ਮੌਕੇ ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਕੱਢਿਆ ਮਾਰਚ

Ad Position 21
No active advertisement
ਅਜੀਤ ਡੈਸਕ 02-07-2026
**ਕਲਾਕਾਰ ਬਲਜਿੰਦਰ ਸੇਖਾ ਵੱਲੋਂ ਦਿੱਤੀ ਪੇਸ਼ਕਾਰੀ
ਟੋਰਾਂਟੋ, 1 ਜੁਲਾਈ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਵਿਖੇ ਚਲ ਰਹੇ ਫ਼ੀਫਾ ਵਰਲਡ ਕੱਪ ਦੇ ਚੱਲਦਿਆਂ ਕੈਨੇਡਾ ਅਤੇ ਸਾਊਥ ਅਫ਼ਰੀਕਾ ਵਿੱਚ ਚਲ ਰਹੇ ਮੈਚਾਂ ਦੇ ਮੱਦੇਨਜ਼ਰ ਕੈਨੇਡੀਅਨ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਸਿੱਖ ਮੋਟਰਸਾਈਕਲ ਕਲੱਬ ਓਂਟਾਰੀਓ ਵੱਲੋਂ ਇੱਕ ਮੋਟਰ ਸਾਈਕਲ ਮਾਰਚ ਕੱਢਿਆ ਗਿਆ, ਐਨ੍ਹ ਕੈਨੇਡਾ ਦਿਵਸ ਮੌਕੇ ਚਲ ਰਹੇ ਫੀਫਾ ਕੱਪ ਦੌਰਾਨ, ਮੋਟਰ ਸਾਈਕਲ ਮਾਰਚ ਦੌਰਾਨ ਕਨੇਡਾ ਦੇ ਪੰਜਾਬੀ ਬਹੁਪੱਖੀ ਕਲਾਕਾਰ ਬਲਜਿੰਦਰ ਸੇਖਾ ਵੱਲੋਂ ਇਸ ਮੌਕੇ ਕੈਨੇਡਾ ਦਾ ਝੰਡਾ ਲੈ ਕੇ ਆਪਣੇ ਰਿਕਾਰਡ ਹੋਏ ਗੀਤ ‘ਗੋ ਕਨੇਡਾ,ਗੋ ਕਨੇਡਾ’ ਦੀ ਪੇਸ਼ਕਾਰੀ ਕੀਤੀ ਗਈ, ਇਸ ਮੌਕੇ ਕਲੱਬ ਦੇ ਮੈਂਬਰ ਅਤੇ ਟਰਬਨ ਕੋਚ (ਪੱਗਾਂ ਬੰਨ੍ਹਣ ਦੀ ਸਿਖਲਾਈ ਦੇਣ ਵਾਲੇ) ਨਾਜ਼ਰ ਸਿੰਘ ਸਿੰਘ ਸੰਧੂ, ਇੰਦਰਜੀਤ ਸਿੰਘ ਜਗਰਾਉਂ,ਲਖਵਿੰਦਰ ਸਿੰਘ ਧਾਲੀਵਾਲ, ਰਾਜ ਗਿੱਲ ਅਤੇ ਸਮੁੱਚੀ ਟੀਮ ਵੱਲੋਂ ਖੁਸ਼ੀ ਦੇ ਰੌਂਅ ਵਿੱਚ ਦੱਸਿਆ ਕਿ ਕੈਨੇਡਾ ਸਾਡਾ ਦੇਸ਼ ਹੈ ਅਤੇ ਕੈਨੇਡਾ ਦੇ ਖੇਡ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਉਂਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡੀਕੇਅਰ ਧੋਖਾਧੜੀ ਮਾਮਲੇ ’ਚ ਕਿਤਾਬਾਂ ਲਿਖਣ ਵਾਲੀ ਲੇਖਕਾ ਖ਼ੁਦ ਵੀ ਧੰਦੇ ’ਚ ਸ਼ਾਮਿਲ- 10 ਸਾਲ ਦੀ ਕੈਦ ਅਗਲੀ ਖ਼ਬਰ ਐਡਨਬਰਾ ’ਚ ਪੰਜਾਬੀ ਮੇਲਾ ਕਰਵਾਇਆ
Ad Position 24