ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ 4 ਜੁਲਾਈ ਦੇ ਆਜ਼ਾਦੀ ਦਿਵਸ ਦੇ ਜਸ਼ਨ ਇਸ ਵਾਰ ਭਿਆਨਕ ਗਰਮੀ ਤੇ ਤੂਫ਼ਾਨੀ ਮੌਸਮ ਦੀ ਭੇਟ ਚੜ੍ਹ ਗਏ। ਦੇਸ਼ ਦੇ ਕਈ ਰਾਜਾਂ ’ਚ ਲੂ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ। ਨਿਊ ਜਰਸੀ ’ਚ ਗਰਮੀ ਨਾਲ ਸੰਬੰਧਿਤ 22 ਸ਼ੱਕੀ ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਿਊਜਰਸੀ ਸਿਹਤ ਵਿਭਾਗ ਮੁਤਾਬਕ ਮੌਤਾਂ 10 ਕਾਊਂਟੀਆਂ ’ਚ ਹੋਈਆਂ ਹਨ ਤੇ ਜ਼ਿਆਦਾਤਰ ਮਾਮਲੇ ਮੱਧ ਤੇ ਉੱਤਰੀ ਨਿਊ ਜਰਸੀ ਤੋਂ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਮ੍ਰਿਤਕ ਆਪਣੇ ਘਰਾਂ ’ਚ ਬਿਨਾਂ ਏਅਰ ਕੰਡੀਸ਼ਨਰ ਦੇ ਮਿਲੇ, ਜਦਕਿ ਕੁਝ ਸੜਕਾਂ ਤੇ ਖੜ੍ਹੀਆਂ ਗੱਡੀਆਂ ’ਚ ਮਿਲੇ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਆਮ ਗਰਮੀ ਨਹੀਂ, ਸਗੋਂ ਜਾਨਲੇਵਾ ਲੂ ਹੈ।
ਅਮਰੀਕਾ ’ਚ ਭਿਆਨਕ ਗਰਮੀ ਤੇ ਤੂਫ਼ਾਨਾਂ ਦਾ ਕਹਿਰ, ਨਿਊ ਜਰਸੀ ’ਚ 22 ਮੌਤਾਂ
ਅਜੀਤ ਡੈਸਕ
06-07-2026