ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

40 ਸਾਲਾਂ ਬਾਅਦ ਏਸ਼ਿਆਈ ਪੱਧਰ ’ਤੇ ਭਾਰਤ ਨੂੰ ਤਗਮਾ ਦਿਵਾਉਣ ਵਾਲੀ ਟੀਮ ’ਚ ਇਕਲੌਤਾ ਪੰਜਾਬੀ ਅਮਰਿੰਦਰਪਾਲ ਸਿੰਘ

Ad Position 21
No active advertisement
ਅਜੀਤ ਡੈਸਕ 06-07-2026

ਜਲੰਧਰ, 5 ਜੁਲਾਈ-(ਡਾ ਜਤਿੰਦਰ ਸਾਬੀ)-ਭਾਰਤੀ ਵਾਲੀਬਾਲ ਦੇ ਇਤਿਹਾਸ ’ਚ ਸਾਲ 2026 ਇਕ ਯਾਦਗਾਰ ਸਾਲ ਵਜੋਂ ਦਰਜ ਹੋ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ ਵਿਚ 20 ਤੋਂ 28 ਜੂਨ ਤੱਕ ਹੋਏ 11 ਦੇਸ਼ਾਂ ਦੇ ਏ.ਵੀ.ਸੀ. ਏਸ਼ੀਆ ਕੱਪ ’ਚ ਭਾਰਤੀ ਪੁਰਸ਼ ਵਾਲੀਬਾਲ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ ਚਾਰ ਦਹਾਕਿਆਂ ਦੀ ਉਡੀਕ ਖਤਮ ਕਰ ਦਿੱਤੀ। ਇਸ ਇਤਿਹਾਸਕ ਸਫ਼ਲਤਾ ’ਚ ਪੰਜਾਬ ਦਾ ਮਾਣ ਵਧਾਉਣ ਵਾਲਾ ਇਕਲੌਤਾ ਖਿਡਾਰੀ ਅਮਰਿੰਦਰਪਾਲ ਸਿੰਘ ਰਿਹਾ। ਭਾਰਤੀ ਟੀਮ ਨੇ ਪੂਲ-ਏ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਕਆਊਟ ਦੌਰ ਵਿਚ ਜਗ੍ਹਾ ਬਣਾਈ। ਕਾਂਸੀ ਦੇ ਤਗਮੇ ਲਈ ਹੋਏ ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਇੰਡੋਨੇਸ਼ੀਆ ਨੂੰ ਸਖ਼ਤ ਟੱਕਰ ਤੋਂ ਬਾਅਦ ਹਰਾ ਕੇ ਤੀਜਾ ਸਥਾਨ ਆਪਣੇ ਨਾਂਅ ਕੀਤਾ। ਇਸ ਜਿੱਤ ਨਾਲ ਭਾਰਤ ਨੇ 1986 ਤੋਂ ਬਾਅਦ ਪਹਿਲੀ ਵਾਰ ਏਸ਼ੀਆਈ ਪੱਧਰ ’ਤੇ ਵਾਲੀਬਾਲ ’ਚ ਤਗਮਾ ਜਿੱਤਣ ਦਾ ਮਾਣ ਹਾਸਲ ਕੀਤਾ। ਜ਼ਿਲ੍ਹਾ ਸੰਗਰੂਰ ਦੀ ਲਹਿਰਾਗਾਗਾ ਤਹਿਸੀਲ ਦੇ ਪਿੰਡ ਲਹਿਰਾ ਖੁਰਦ ਦੇ ਅਮਰਿੰਦਰਪਾਲ ਸਿੰਘ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਾਪਤੀ ’ਤੇ ਖੁਸ਼ੀ ਹੈ, ਹਾਲਾਂਕਿ, ਇਹ ਅਫ਼ਸੋਸ ਵੀ ਹੈ ਕਿ ਉਨ੍ਹਾਂ ਨੇ ਵਾਲੀਬਾਲ ਦੇਰ ਨਾਲ ਸ਼ੁਰੂ ਕੀਤੀ। ਜੇਕਰ ਛੋਟੀ ਉਮਰ ਵਿੱਚ ਹੀ ਬਿਹਤਰ ਸਹੂਲਤਾਂ ਅਤੇ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਮਿਲ ਜਾਂਦਾ ਤਾਂ ਸ਼ਾਇਦ ਉਹ ਹੋਰ ਪਹਿਲਾਂ ਇਸ ਮੁਕਾਮ ’ਤੇ ਪਹੁੰਚ ਜਾਂਦੇ। ਉਸਨੇ ਦੱਸਿਆ ਕਿ ਖਾਲਸਾ ਕਾਲਜ ਪਟਿਆਲਾ ’ਚ ਪੜ੍ਹਾਈ ਦੌਰਾਨ ਦੋਸਤ ਰਣਬੀਰ ਦੀ ਪ੍ਰੇਰਣਾ ਤੇ ਕੋਚ ਦਲ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਵਾਲੀਬਾਲ ਨੂੰ ਆਪਣਾ ਜੀਵਨ ਬਣਾ ਲਿਆ। ਸਾਲ 2019 ’ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ’ਚ ਬੀ.ਪੀ.ਐੱਡ. ਦੌਰਾਨ ਕੋਚ ਪ੍ਰਭਜੋਤ ਸਿੰਘ ਨੇ ਉਨ੍ਹਾਂ ਦੀ ਖੇਡ ਨੂੰ ਹੋਰ ਨਿਖਾਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਭਿਆਨਕ ਗਰਮੀ ਤੇ ਤੂਫ਼ਾਨਾਂ ਦਾ ਕਹਿਰ, ਨਿਊ ਜਰਸੀ ’ਚ 22 ਮੌਤਾਂ ਅਗਲੀ ਖ਼ਬਰ ਬਾਬਰ ਆਜ਼ਮ ਦੂਜੀ ਵਾਰ ਪਾਕਿ ਦਾ ਟੈਸਟ ਕਪਤਾਨ ਨਿਯੁਕਤ, ਮਸੂਦ ਨੂੰ ਹਟਾਇਆ
Ad Position 24
No active advertisement