ਕੈਲਗਰੀ, 5 ਜੁਲਾਈ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਨਜ਼ਰਵੇਟਿਵ ਪਾਰਟੀ ਆਫ ਅਲਬਰਟਾ ਅਤੇ ਮੌਜੂਦਾ ਪਾਰਟੀ ਦੀ ਸਰਕਾਰ ਦੇ ਨੁਮਾਇਦਿਆ ਨਾਲ ਪਿੱਛਲੇ ਲੰਮੇ ਸਮੇਂ ਤੋ ਵਲੰਟੀਅਰ ਸੇਵਾਵਾਂ ਨਿਭਾ ਰਹੇ ਜੰਗਬਹਾਦਰ ਸਿੰਘ ਸਿੱਧੂ ਨੂੰ ਸਰਕਾਰ ਵੱਲੋ ਅਲਬਰਟਾ ਫੋਰੈਸਟ ਮੈਨੇਜਮੈਂਟ ਪ੍ਰੋਫੈਸ਼ਨਲਜ਼ ਐਸੋਸੀਏਸ਼ਨ ਦੀ ਕੌਂਸਲ ਦੇ ਪਬਲਿਕ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨਾਂ ਦੀ 2 ਜੁਲਾਈ 2026 ਤੋ 1 ਜੁਲਾਈ 2029 ਤੱਕ ਤਿੰਨ ਸਾਲ ਦੀ ਕੀਤੀ ਗਈ ਹੈ। ਜੰਗਬਹਾਦਰ ਸਿੰਘ ਸਿੱਧੂ ਨੇ ਆਪਣੀ ਨਿਯੁਕਤੀ ਤੇ ਅਲਬਰਟਾ ਦੇ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਅਲਬਰਟਾ ਵਾਸੀਆਂ ਦੀ ਸੇਵਾ ਕਰਨ ਲਈ ਮੇਰੇ ਵਿੱਚ ਵਿਸ਼ਵਾਸ ਜਿਤਾਇਆ ਹੈ। ਉਨਾਂ ਨਾਲ ਹੀ ਮਾਈਕ ਐਲਿਸ ਡਿਪਟੀ ਪ੍ਰੀਮੀਅਰ,ਮਾਈਲਸ ਮੈਕਡੌਗਲ ਐਡਵਾਂਸਡ ਐਜੂਕੇਸ਼ਨ ਮੰਤਰੀ, ਮਿੱਕੀ ਐਮਰੀ ਨਿਆਂ ਮੰਤਰੀ, ਹਰਦਿਆਲ ਸਿੰਘ ਹੈਪੀ ਮਾਨ ਯੂਸੀਪੀ (ਕਮਿਊਨਿਟੀ ਆਊਟਰੀਚ) ਦੇ ਸੀਨੀਅਰ ਸਲਾਹਕਾਰ, ਕੇ.ਸੀ. ਆਨੰਦ ਸਾਰਾ ਅਤੇ ਜਤਿੰਦਰ ਸਿੰਘ ਤਤਲਾ ਸਟੇਕਹੋਲਡਰ ਪ੍ਰਸ਼ਾਸਕ ਮੁੱਖ ਮੰਤਰੀ ਦਫਤਰ ਦਾ ਵੀ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਮੈਂ ਆਪਣੀ ਜੁੰਮੇਵਾਰੀ ਇਮਾਨਦਾਰੀ ਨਾਲ ਨਿਭਾਉਦਾ ਹੋਇਆ ਅਲਬਰਟਾ ਵਾਸੀਆਂ ਦੇ ਲਾਭ ਲਈ ਐਸੋਸੀਏਸ਼ਨ ਦੇ ਮਹੱਤਵਪੂਰਨ ਕੰਮ ਵਿੱਚ ਯੋਗਦਾਨ ਪਾਵਾਗਾਂ।