ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੋਦੀ ਨੇ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਉਲੰਪੀਆਡ ’ਚ ਸੋਨ ਤਗਮੇ ਜਿੱਤਣ ਲਈ ਭਾਰਤੀ ਟੀਮ ਨੂੰ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 14-07-2026
ਨਵੀਂ ਦਿੱਲੀ, 13 ਜੁਲਾਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੋਲੰਬੀਆ ’ਚ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿਚ ਸੋਨ ਤਗਮੇ ਜਿੱਤਣ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ‘ਯੁਵਾ ਸ਼ਕਤੀ’ ਦੀ ਅਸੀਮ ਸੰਭਾਵਨਾ ਅਤੇ ਵਿਗਿਆਨ ਅਤੇ ਖੋਜ ਪ੍ਰਤੀ ਉਨ੍ਹਾਂ ਦੇ ਜਨੂੰਨ ਨੂੰ ਦਰਸਾਉਂਦੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਇਹ ਵੀ ਸ਼ਲਾਘਾਯੋਗ ਹੈ ਕਿ ਪਿਛਲੇ ਦਹਾਕੇ ’ਚ ਭਾਰਤੀ ਵਿਦਿਆਰਥੀਆਂ ਨੇ ਇਸ ਪਲੇਟਫਾਰਮ ਦੇ ਵੱਖ-ਵੱਖ ਐਡੀਸ਼ਨਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਐਕਸ ’ਤੇ ਲਿਖਿਆ ਕਿ ਸਾਡੇ ਨੌਜਵਾਨਾਂ ਵਲੋਂ ਇਕ ਸ਼ਾਨਦਾਰ ਪ੍ਰਦਰਸ਼ਨ! ਕੋਲੰਬੀਆ ਦੇ ਬੁਕਾਰਮੰਗਾ ’ਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ’ਚ ਸੋਨ ਤਗਮੇ ਜਿੱਤਣ ਲਈ ਕਨਿਸ਼ਕ ਜੈਨ, ਰਿਧੇਸ਼ ਅਨੰਤ ਬੇਂਡੇਲ, ਰਿਸ਼ਿਤ ਗਰਗ, ਸ਼੍ਰੇਸ਼ਠ ਸੁਰੱਈਆ ਅਤੇ ਸਵਰਿਤ ਜੋਸ਼ੀ ਦੀ ਭਾਰਤੀ ਟੀਮ ਨੂੰ ਵਧਾਈਆਂ।
Ad Position 22
No active advertisement
ਪਿਛਲੀ ਖ਼ਬਰ ਇਲਫੋਰਡ ਵਿਖੇ ਕਰਵਾਈ ਗਈ 12ਵੀਂ ਯੂ.ਕੇ. ਗਤਕਾ ਚੈਂਪੀਅਨਸ਼ਿਪ ਅਗਲੀ ਖ਼ਬਰ ਫਰਾਂਸ ਦੀ ਵਿਸ਼ਵ ਕੱਪ ਟੀਮ ’ਤੇ ਟਿੱਪਣੀਆਂ ਲਈ ਸਾਬਕਾ ਸਪੇਨੀ ਪ੍ਰਧਾਨ ਮੰਤਰੀ ਦੀ ਆਲੋਚਨਾ
Ad Position 24
No active advertisement