ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਇਲਫੋਰਡ ਵਿਖੇ ਕਰਵਾਈ ਗਈ 12ਵੀਂ ਯੂ.ਕੇ. ਗਤਕਾ ਚੈਂਪੀਅਨਸ਼ਿਪ

Ad Position 21
No active advertisement
ਅਜੀਤ ਡੈਸਕ 14-07-2026
ਲੰਡਨ, 13 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਤੇ ਖੇਡ ਕਲੱਬ ਦੇ ਸਹਿਯੋਗ ਨਾਲ ਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ 12ਵੀਂ ਯੂ ਕੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਲਫੋਰਡ ਵਿਖੇ 12ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ ਮੌਕੇ ਵਾਰਿੰਗਟਨ, ਕਵੈਂਟਰੀ, ਡਰਬੀ, ਲੇਟਨ, ਗੁੱਡਮੇਅਜ਼, ਗ੍ਰੇਵਜ਼ੈਂਡ, ਵੂਲਿਚ, ਬੋਅ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਸਿੱਖ ਨੌਜਵਾਨਾਂ ਤੇ ਬੀਬੀਆਂ ਨੇ ਖਾਲਸਾਈ ਪ੍ਰੰਪਰਾਵਾਂ ਮੁਤਾਬਿਕ ਜੌਹਰ ਵਿਖਾਏ। ਇਹਨਾਂ ਮੁਕਾਬਲਿਆਂ ’ਚੋਂ 18 ਸਾਲ ਤੋਂ ਵੱਧ ਉਮਰ ਦੇ ਮਰਦ ਮੁਕਾਬਲਿਆਂ ’ਚੋਂ ਜੋਰਾ ਸਿੰਘ ਅਖਾੜਾ ਬਾਬਾ ਫਤਹਿ ਸਿੰਘ ਵੂਲਿਚ ਪਹਿਲੇ, ਗੁਰਦੀਪ ਸਿੰਘ ਦਮਦਮੀ ਟਕਸਾਲ ਡਰਬੀ ਦੂਜੇ ਸਥਾਨ ’ਤੇ, ਬੀਬੀਆਂ ’ਚੋਂ ਦਮਦਮੀ ਟਕਸਾਲ ਅਖਾੜੇ ਦੀਆਂ ਕਮਲਪ੍ਰੀਤ ਕੌਰ ਪਹਿਲੇ ਤੇ ਕਰਮਜੀਤ ਕੌਰ ਦੂਜੇ ਸਥਾਨ ’ਤੇ, 15 ਤੋਂ 17 ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਤੋਂ ਹਰਸ਼ਦੀਪ ਸਿੰਘ ਪਹਿਲੇ ਅਤੇ ਜਸਕੀਰਤ ਸਿੰਘ ਦੂਜੇ ਸਥਾਨ ’ਤੇ, ਲੜਕੀਆਂ ’ਚੋਂ ਗੁਰਸੁਖਮਨ ਕੌਰ ਅਖਾੜਾ ਅਕਾਲੀ ਫੂਲਾ ਸਿੰਘ ਪਹਿਲੇ ਤੇ ਹਰਲੀਨ ਕੌਰ ਦੂਜੇ ਸਥਾਨ ’ਤੇ, 12 ਤੋਂ 14 ਸਾਲ ਦੇ ਮੁਕਾਬਲੇ ’ਚੋਂ ਯੁਵਰਾਜ ਸਿੰਘ ਪਹਿਲੇ ਤੇ ਰਬਜੋਤ ਸਿੰਘ ਦੂਜੇ ਸਥਾਨ ਤੇ ਅਤੇ ਲੜਕੀਆਂ ਚੋਂ ਮਨਰੂਪ ਕੌਰ ਪਹਿਲੇ ਤੇ ਅਕਾਲੀ ਬਾਬਾ ਅਜੀਤ ਸਿੰਘ ਵਾਰਿੰਗਟਨ ਦੀ ਨਕੀਤਾ ਕੌਰ ਦੂਜੇ ਸਥਾਨ ’ਤੇ ਰਹੀ। ਗੱਤਕਾ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਤੇ ਸੈਵਨਕਿੰਗਜ਼, ਸਿੰਘ ਸਭਾ ਲੰਡਨ ਈਸਟ ਸਪੋਰਟਸ ਕਲੱਬ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੱਤਕਾ ਕਲਾ ਤੇ ਸ਼ਸਤਰ ਵਿੱਦਿਆ ਨੂੰ ਹੋਰ ਪ੍ਰਫੁਲਤ ਕਰਨ ਲਈ ਅਸੀਂ ਯਤਨ ਕਰ ਰਹੇ ਹਾਂ, ਤਾਂ ਕਿ ਸਵੈ ਰੱਖਿਆ ਦੇ ਨਾਲ ਨਾਲ ਨੌਜਵਾਨ ਪੀੜੀ ਸਿੱਖ ਪ੍ਰੰਪਰਾਵਾਂ ਅਤੇ ਸ਼ਸਤਰ ਵਿਦਿਆ ਦੇ ਹੁਨਰ ਨੂੰ ਸਮਝ ਸਕਣ। ਉਹਨਾਂ ਯੂ.ਕੇ. ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਗੁਰਦੀਪ ਸਿੰਘ ਹੁੰਦਲ, ਖੇਡ ਕਲੱਬ ਦੇ ਪਿੰਦਰ ਸਿੰਘ ਭਰੋਲੀ, ਲਹਿੰਬਰ ਸਿੰਘ ਲੱਧੜ, ਅਜਮੇਰ ਸਿੰਘ ਮੇਲਾ, ਮੇਜਰ ਸਿੰਘ ਬਾਸੀ, ਮਨਦੀਪ ਸਿੰਘ ਬੜਿੰਗ, ਮਨਜਿੰਦਰ ਸਿੰਘ ਬੜਿੰਗ, ਰਾਣਾ ਪੱਡਾ, ਜਸਪਾਲ ਸਿੰਘ ਢੇਸੀ, ਮਨਜੀਤ ਸਿੰਘ ਸ਼ਾਲਾਪੁਰੀ, ਸਾਹਿਬ ਸਿੰਘ ਢੇਸੀ, ਨਿਸ਼ਾਨ ਸਿੰਘ ਸਲੋਹ, ਜਗਬੀਰ ਸਿੰਘ ਜੱਗਾ ਚਕਰ, ਜਸਬੀਰ ਸਿੰਘ ਢੇਸੀ, ਹਰਨੇਕ ਸਿੰਘ ਨੇਕਾ ਮੈਰੀਪੁਰ, ਸੁਖਦੇਵ ਸਿੰਘ ਸਿੱਧੂ, ਪ੍ਰਮਜੀਤ ਸਿੰਘ ਛੋਕਰ, ਕੁਲਵਿੰਦਰ ਸਿੰਘ ਸਹੋਤਾ, ਰਸ਼ਪਾਲ ਸਿੰਘ ਪਾਲਾ ਸਹੋਤਾ ਜੀ ਐਨ ਜੀ ਕਬੱਡੀ ਕਲੱਬ ਗ੍ਰੇਵਜ਼ੈਂਡ, ਡਾ: ਚਾਨਣ ਸਿੰਘ ਸਿੱਧੂ, ਜਸਬੀਰ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਟੁੱਟ, ਕੁਲਦੀਪ ਸਿੰਘ ਰਾਏ, ਜੈਜ਼ ਸਿੰਘ ਸਿੱਧੂ, ਬਿੰਦਰ ਪੁਆਦੜਾ, ਜਸ ਬਾਠ, ਬੂਟਾ ਸਿੰਘ ਨਿੱਝਰ, ਹਰਜਿੰਦਰ ਸਿੰਘ ਜੌਹਲ, ਦਵਿੰਦਰ ਸਿੰਘ ਪਤਾਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਜਸ ਅਠਵਾਲ, ਰਾਣਾ ਪੱਡਾ, ਸੁਰਿੰਦਰ ਸਿੰਘ ਮਾਣਕ, ਸੋਖਾ ਢੇਸੀ, ਸੁਰਜੀਤ ਸਿੰਘ ਘੁੰਮਣ ਤੇ ਹੋਰ ਉਚੇਚੇ ਤੌਰ ’ਤੇ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ -ਵੀਅਤਨਾਮ ਕਿਸ਼ਤੀ ਹਾਦਸਾ- 15 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਭੇਜੀਆਂ ਅਗਲੀ ਖ਼ਬਰ ਮੋਦੀ ਨੇ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਉਲੰਪੀਆਡ ’ਚ ਸੋਨ ਤਗਮੇ ਜਿੱਤਣ ਲਈ ਭਾਰਤੀ ਟੀਮ ਨੂੰ ਦਿੱਤੀ ਵਧਾਈ
Ad Position 24
No active advertisement