08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਫਾਈਨਲ ’ਚ ਸ਼ਾਮਿਲ ਹੋਣਗੇ ਟਰੰਪ, ਜੇਤੂ ਟੀਮ ਨੂੰ ਆਪਣੇ ਹੱਥੀਂ ਦੇਣਗੇ ਟਰਾਫੀ

Ad Position 21
No active advertisement
ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਸ਼ਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਨੂੰ ਨਿਊ ਜਰਸੀ ਦੇ ਈਸਟ ਰਦਰਫੋਰਡ ਸਥਿਤ ਨਿਊਯਾਰਕ-ਨਿਊ ਜਰਸੀ ਸਟੇਡੀਅਮ ’ਚ ਸਪੇਨ ਤੇ ਅਰਜਨਟੀਨਾ ਵਿਚਾਲੇ ਖੇਡੇ ਜਾਣ ਵਾਲੇ ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਮੁਕਾਬਲੇ ’ਚ ਸ਼ਾਮਲ ਹੋਣਗੇ। ਵ੍ਹਾਈਟ ਹਾਊਸ ਨੇ ਇਸ ਦੀ ਅਧਿਕਾਰਕ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਇਸ ਇਤਿਹਾਸਕ ਮੈਚ ’ਚ ਹਾਜ਼ਰੀ ਲੈਣ ਲਈ ਉਤਸ਼ਾਹਿਤ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੀਵਿਟ ਨੇ ਕਿਹਾ ਕਿ ਇਹ ਟੂਰਨਾਮੈਂਟ ਅਮਰੀਕਾ ਦੀ ਵਿਸ਼ਵ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਤੇ ਫਾਈਨਲ ਇਸ ਦਾ ਯੋਗ ਸਮਾਪਨ ਹੋਵੇਗਾ। ਫੀਫਾ ਪ੍ਰਧਾਨ ਗਿਆਨੀ ਇਨਫਾਂਟੀਨੋ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਵਾਇਤ ਅਨੁਸਾਰ ਮੇਜ਼ਬਾਨ ਦੇਸ਼ ਦੇ ਰਾਸ਼ਟਰਪਤੀ ਅਤੇ ਫੀਫਾ ਪ੍ਰਧਾਨ ਮਿਲ ਕੇ ਜੇਤੂ ਟੀਮ ਨੂੰ ਵਿਸ਼ਵ ਕੱਪ ਟਰਾਫੀ ਸੌਂਪਣਗੇ। ਟਰੰਪ ਸ਼ੁੱਕਰਵਾਰ ਨੂੰ ਨਿਊਯਾਰਕ ਸਿਟੀ ਦੇ ਟਰੰਪ ਟਾਵਰ ’ਚ ਹੋਣ ਵਾਲੇ ਫੀਫਾ ਦੇ ਵਿਸ਼ੇਸ਼ ਸਮਾਗਮ ਵਿਚ ਵੀ ਸ਼ਾਮਲ ਹੋਣਗੇ। ਹਾਲਾਂਕਿ ਵ੍ਹਾਈਟ ਹਾਊਸ ਨੇ ਇਹ ਨਹੀਂ ਦੱਸਿਆ ਕਿ ਟਰੰਪ ਫਾਈਨਲ ’ਚ ਕਿਸ ਟੀਮ ਦੀ ਹਮਾਇਤ ਕਰਨਗੇ, ਪਰ ਉਨ੍ਹਾਂ ਦੀ ਹਾਜ਼ਰੀ ਕਾਰਨ ਵਿਸ਼ਵ ਕੱਪ ਫਾਈਨਲ ਦਾ ਰਾਜਨੀਤਿਕ ਤੇ ਖੇਡ ਮਹੱਤਵ ਹੋਰ ਵੀ ਵੱਧ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੁੱਤੀ ਪਈ ਕਿਰਨਦੀਪ ਕੌਰ ਦੀ ਕੀਤੀ ਗਈ ਹੱਤਿਆ ਅਗਲੀ ਖ਼ਬਰ ਵੈਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਸਰ ਗੈਰੀ ਸੋਬਰਸ ਦਾ ਦਿਹਾਂਤ
Ad Position 24