08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੁੱਤੀ ਪਈ ਕਿਰਨਦੀਪ ਕੌਰ ਦੀ ਕੀਤੀ ਗਈ ਹੱਤਿਆ

Ad Position 21
No active advertisement
ਅਜੀਤ ਡੈਸਕ 18-07-2026
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਓਲਡ ਬੈਲੀ ਅਦਾਲਤ ’ਚ ਕਿਰਨਦੀਪ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਡੇਨੀਅਲ ਸੀਨ ਜੇਮਸ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਹੈ ਕਿ ਪੱਛਮੀ ਲੰਡਨ ਦੇ ਹੇਜ਼ ਇਲਾਕੇ ਵਿਚ ਦੋਸ਼ੀ ਨੇ ਘਰ ਵਿਚ ਵੜ ਕੇ 24 ਸਾਲਾ ਨੌਜਵਾਨ ਮਾਂ, ਕਿਰਨਦੀਪ ਕੌਰ, ਦਾ ਉਸ ਵੇਲੇ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਬੈੱਡ ‘ਤੇ ਆਪਣੇ ਪਤੀ ਅਤੇ ਤਿੰਨ ਮਹੀਨੇ ਦੇ ਬੱਚੇ ਨਾਲ ਸੁੱਤੀ ਹੋਈ ਸੀ। ਇਹ ਘਟਨਾ 12 ਜੁਲਾਈ ਦੀ ਸਵੇਰ ਨੂੰ ਵਾਪਰੀ, ਦੋਸ਼ੀ ਡੇਨੀਅਲ ਸੀਨ ਜੇਮਸ ਕਾਲੇ ਕੱਪੜੇ ਪਾ ਕੇ ਤੇ ਹੱਥ ਵਿਚ ਵੱਡਾ ਚਾਕੂ ਲੈ ਕੇ ਘੁੰਮ ਰਿਹਾ ਸੀ। ਉਸ ਨੇ ਪਹਿਲਾਂ ਰਸਤੇ ’ਚ ਇਕ ਨੌਜਵਾਨ ਦੇ ਪਿੱਠ ’ਚ ਚਾਕੂ ਮਾਰਿਆ ਅਤੇ ਫਿਰ ਸਵੇਰੇ ਕਰੀਬ 7:51 ਵਜੇ ਕਿਰਨਦੀਪ ਕੌਰ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਿਆ। ਸਰਕਾਰੀ ਵਕੀਲ ਸ਼ਾਰਲੀਨ ਸਮਨਾਲ ਨੇ ਅਦਾਲਤ ਨੂੰ ਦੱਸਿਆ ਕਿ ਕਿਰਨਦੀਪ ਦੀ ਚੀਖ ਸੁਣ ਕੇ ਉਸ ਦੇ ਪਤੀ ਦੀ ਅੱਖ ਖੁੱਲ੍ਹੀ, ਜਿਸ ਨੇ ਕਿਸੇ ਅਣਪਛਾਤੇ ਵਿਅਕਤੀ ਨੂੰ ਕਮਰੇ ’ਚੋਂ ਬਾਹਰ ਭੱਜਦੇ ਦੇਖਿਆ। ਕਿਰਨਦੀਪ ਦੀ ਮੌਤ ਚਾਕੂ ਨਾਲ ਕੀਤੇ ਹਮਲੇ ਕਾਰਨ ਹੋਈ।

ਹਮਲਾ ਕਰਨ ਤੋਂ ਬਾਅਦ ਦੋਸ਼ੀ ਨੇ ਬਚਣ ਲਈ ਖਿੜਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਦੋਵੇਂ ਗਿੱਟੇ ਟੁੱਟ ਗਏ ਅਤੇ ਪੁਲਿਸ ਨੇ ਉਸ ਨੂੰ ਨੇੜਿਓਂ ਹੀ ਕਾਬੂ ਕਰ ਲਿਆ। ਅਦਾਲਤ ਨੂੰ ਦੱਸਿਆ ਗਿਆ ਕਿ ਦੋਵੇਂ ਪੀੜਤ ਹਮਲਾਵਰ ਲਈ ਬਿਲਕੁਲ ਅਣਜਾਣ ਸਨ। ਕਿਰਨਦੀਪ ਕੌਰ ਦਾ ਪਰਿਵਾਰ ਹੁਣ ਉਸ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣਾ ਚਾਹੁੰਦਾ ਹੈ। ਅਦਾਲਤ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਅਗਲੀ ਸੁਣਵਾਈ ਅਕਤੂਬਰ ਵਿੱਚ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਹਰ ਇਕ ਪੰਜਾਬੀ ਦੀ ਆਪਣੀ ਕਹਾਣੀ ਹੈ ‘ਦਸਤਾਰ’-ਤਰਸੇਮ ਜੱਸੜ ਅਗਲੀ ਖ਼ਬਰ ਫਾਈਨਲ ’ਚ ਸ਼ਾਮਿਲ ਹੋਣਗੇ ਟਰੰਪ, ਜੇਤੂ ਟੀਮ ਨੂੰ ਆਪਣੇ ਹੱਥੀਂ ਦੇਣਗੇ ਟਰਾਫੀ
Ad Position 24