08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਗੁਕੇਸ਼, ਪ੍ਰਗਿਆਨੰਧਾ ਤੇ ਦਿਵਿਆ ਪਹਿਲੇ ‘ਫੀਡੇ’ ਐਕਸੀਲੈਂਸ ਅਵਾਰਡਾਂ ਲਈ ਦੌੜ ’ਚ

Ad Position 21
No active advertisement
ਅਜੀਤ ਡੈਸਕ 18-07-2026
ਨਵੀਂ ਦਿੱਲੀ, 17 ਜੁਲਾਈ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਡੀ ਗੁਕੇਸ਼, ਆਰ ਪ੍ਰਗਿਆਨੰਧਾ, ਤੇ ਦਿਵਿਆ ਦੇਸ਼ਮੁਖ 46ਵੇਂ ਓਲੰਪੀਆਡ ਦੇ ਨਾਲ ਸਤੰਬਰ ’ਚ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਹੋਣ ਵਾਲੇ ਪਹਿਲੇ ‘ਫੀਡੇ’ ਐਕਸੀਲੈਂਸ ਅਵਾਰਡਾਂ ਵਿਚ ਸਰਬੋਤਮ ਸ਼ਤਰੰਜ ਖਿਡਾਰੀ ਦੇ ਸਨਮਾਨ ਲਈ ਮੁਕਾਬਲਾ ਕਰਨ ਵਾਲੇ ਭਾਰਤੀ ਖਿਡਾਰੀਆਂ ਵਿੱਚੋਂ ਹਨ। ਗੁਕੇਸ਼, ਪ੍ਰਗਿਆਨੰਧਾ, ਤੇ ਅਰਜੁਨ ਏਰੀਗੇਸੀ ਵਿਸ਼ਵ ਦੇ ਨੰਬਰ ਇਕ ਮੈਗਨਸ ਕਾਰਲਸਨ ਦੇ ਨਾਲ ਸਰਬੋਤਮ ਪੁਰਸ਼ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ 10 ਖਿਡਾਰੀਆਂ ਵਿੱਚੋਂ ਹਨ। ਵਿਸ਼ਵ ਕੱਪ ਜੇਤੂ ਦਿਵਿਆ, 2 ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਤੇ ਮਹਿਲਾ ਕੈਂਡੀਡੇਟਸ ਟੂਰਨਾਮੈਂਟ ਜੇਤੂ ਆਰ. ਵੈਸ਼ਾਲੀ ਸਰਬੋਤਮ ਮਹਿਲਾ ਖਿਡਾਰੀ ਪੁਰਸਕਾਰ ਲਈ ਨਾਮਜ਼ਦ ਭਾਰਤੀ ਖਿਡਾਰੀਆਂ ਵਿਚੋਂ ਹਨ। ਗੁਕੇਸ਼ ਅਤੇ ਦਿਵਿਆ ਨੂੰ ਉਨ੍ਹਾਂ ਦੇ ਗਲੋਬਲ ਖਿਤਾਬਾਂ ਲਈ ‘ਸਰਬੋਤਮ ਸਫਲਤਾ ਪ੍ਰਦਰਸ਼ਨ’ ਸ਼੍ਰੇਣੀ ’ਚ ਵੀ ਨਾਮਜ਼ਦ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਨਰੀ ਨੋਵਾਕ ਕਤਲ ਮਾਮਲੇ ਦੇ ਦੋਸ਼ੀ ਦਿਗਵਾ ਤੇ ਉਸ ਦੇ ਭਰਾ ਦੀ ਗੱਲਬਾਤ ਨੇ ਨਵੀਂ ਚਰਚਾ ਛੇੜੀ ਅਗਲੀ ਖ਼ਬਰ ਕਿਰਨਦੀਪ ਕੌਰ ਦੀ ਲਾਸ਼ ਪੰਜਾਬ ਭੇਜਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ-ਮਾਨ
Ad Position 24