08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹੈਨਰੀ ਨੋਵਾਕ ਕਤਲ ਮਾਮਲੇ ਦੇ ਦੋਸ਼ੀ ਦਿਗਵਾ ਤੇ ਉਸ ਦੇ ਭਰਾ ਦੀ ਗੱਲਬਾਤ ਨੇ ਨਵੀਂ ਚਰਚਾ ਛੇੜੀ

Ad Position 21
No active advertisement
ਅਜੀਤ ਡੈਸਕ 18-07-2026
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੋਵਾਕ ਕਤਲ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਵਿਕਰਮ ਦਿਗਵਾ ਅਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਦਿਗਵਾ ਦੀ ਪੁਲਿਸ ਵੈਨ ਵਿਚ ਹੋਈ ਆਪਸੀ ਗੱਲਬਾਤ ਨੂੰ ਬੀ ਬੀ ਸੀ ਨੇ ਜਨਤਕ ਕੀਤਾ ਹੈ। ਰਿਪੋਰਟ ਮੁਤਾਬਿਕ ਦੋਵਾਂ ਭਰਾਵਾਂ ਨੇ ਪੁਲਿਸ ਵੈਨ ਵਿਚ ਪੰਜਾਬੀ ਵਿਚ ਗੱਲਬਾਤ ਕੀਤੀ ਜਿਸ ਨੂੰ ਬਾਅਦ ਵਿਚ ਅਦਾਲਤੀ ਕਾਰਵਾਈ ਦੌਰਾਨ ਵਰਤਿਆ ਗਿਆ ਸੀ। ਉਸ ਦਾ ਦੋਭਾਸ਼ੀਏ ਦੀ ਮਦਦ ਨਾਲ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਗਿਆ। ਇਹ ਗੱਲਬਾਤ ਦੋਵਾਂ ਭਰਾਵਾਂ ਨੇ 5 ਦਸੰਬਰ 2025 ਨੂੰ ਪੁਲਿਸ ਸ਼ਟੇਸ਼ਨ ਤੋਂ ਅਦਾਲਤ ਵੱਲ ਜਾਂਦਿਆਂ ਕੀਤੀ। ਗੱਲਬਾਤ ਵਿਚ ਗੁਰਪ੍ਰੀਤ ਨੇ ਪੁਛਿਆ ਕਿ ਤੂੰ ਕੀ ਕੀਤਾ? ਕੀ ਤੂੰ ਸੱਚਮੁੱਚ ਕੀਤਾ ਵੀ ਸੀ? ਗੁਰਪ੍ਰੀਤ ਨੇ ਕਿਹਾ ਕਿ ਤੈਨੂੰ ਨਹੀਂ ਕਰਨਾ ਚਾਹੀਦਾ ਸੀ ਤਾਂ ਵਿਕਰਮ ਨੇ ਕਿਹਾ ਕਿ ਉਸ ਦੀ ਗਲਤੀ ਸੀ। ਗੁਰਪ੍ਰੀਤ ਨੇ ਇਹ ਵੀ ਪੁਛਿਆ ਕਿ ਤੂੰ ਕਿਹੜਾ ਹਥਿਆਰ ਵਰਤਿਆ ਸੀ? ਵਿਕਰਮ ਛੁਰਾ, ਤਾਂ ਗੁਰਪ੍ਰੀਤ ਕ੍ਰਿਪਾਨ ਕਹਿਣ ਲਈ ਵੀ ਆਖਦਾ ਹੈ, ਗੱਲਬਾਤ ਵਿੱਚ ਵਿਕਰਮ ਕਹਿੰਦਾ ਹੈ ਕਿ ਮੈਂ ਪੁਲਿਸ ਨੂੰ ਕ੍ਰਿਪਾਨ ਹੀ ਕਿਹਾ ਹੈ। ਦੋਵੇਂ ਜਣੇ ਆਪਣੇ ਪਰਿਵਾਰ ਦੇ ਬਚਾਅ ਦੀ ਗੱਲ ਵੀ ਕਰਦੇ ਹਨ। ਸਮੁੱਚਾ ਸਿੱਖ ਭਾਈਚਾਰਾ ਉਕਤ ਘਟਨਾਕ੍ਰਮ ਤੋਂ ਨਿਰਾਸ਼ ਹੈ ਅਤੇ ਇਸ ਮਾਮਲੇ ‘ਚ ਕ੍ਰਿਪਾਨ ਦੇ ਨਾਂਅ ਦੀ ਵਰਤੋਂ ਕਰਨ ’ਤੇ ਵੀ ਨਾਰਾਜ਼ਗੀ ਪ੍ਰਗਟ ਕਰ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਨਾਈਜੀਰੀਆ ਲਈ ਅਮਰੀਕਾ ਦਾ ਸਖ਼ਤ ਸੰਦੇਸ਼: ਅੱਤਵਾਦ ਨਾ ਰੁਕਿਆ ਤਾਂ ਇਕ ਡਾਲਰ ਦੀ ਵੀ ਸਹਾਇਤਾ ਨਹੀਂ ਅਗਲੀ ਖ਼ਬਰ ਗੁਕੇਸ਼, ਪ੍ਰਗਿਆਨੰਧਾ ਤੇ ਦਿਵਿਆ ਪਹਿਲੇ ‘ਫੀਡੇ’ ਐਕਸੀਲੈਂਸ ਅਵਾਰਡਾਂ ਲਈ ਦੌੜ ’ਚ
Ad Position 24