08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕਿਰਨਦੀਪ ਕੌਰ ਦੇ ਪਰਿਵਾਰ ਦੀ ਮਦਦ ਲਈ 2 ਦਿਨਾਂ ’ਚ 31 ਹਜ਼ਾਰ ਪੌਂਡ ਤੋਂ ਵੱਧ ਦੀ ਰਾਸ਼ੀ ਇਕੱਤਰ

Ad Position 21
No active advertisement
ਅਜੀਤ ਡੈਸਕ 18-07-2026
ਲੰਡਨ, 17 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਲੰਡਨ ਦੇ ਇਲਾਕੇ ਹੇਜ਼ ਵਿੱਚ ਕਤਲ ਕੀਤੀ ਗਈ 24 ਸਾਲਾ ਸਿੱਖ ਲੜਕੀ ਕਿਰਨਦੀਪ ਕੌਰ ਦੇ ਪ੍ਰੀਵਾਰ ਦੀ ਮਦਦ ਲਈ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਹੁਣ ਤੱਕ 840 ਤੋਂ ਵੱਧ ਲੋਕਾਂ ਵੱਲੋਂ 31 ਹਜ਼ਾਰ ਪੌਂਡ ਇਕੱਤਰ ਹੋ ਚੁੱਕਾ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਗੁਰਮੇਲ ਸਿੰਘ ਮੱਲੀ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿਖਿਆਵਾਂ ਸਦਕਾ ਹੀ ਸਿੱਖ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਮੂਹਰੇ ਹੋ ਕੇ ਸੇਵਾ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਪਰਿਵਾਰ ਦੀ ਮਦਦ ਲਈ 25 ਹਜ਼ਾਰ ਪੌਂਡ ਲਈ ਅਪੀਲ ਕੀਤੀ ਸੀ, ਪਰ ਸੰਗਤਾਂ ਵੱਲੋਂ ਦਿੱਤੀ ਗਈ ਇਸ ਰਾਸ਼ੀ ਨੂੰ ਪਾਰਦਰਸ਼ੀ ਢੰਗ ਨਾਲ ਵਾਅਦੇ ਅਨੁਸਾਰ ਪਰਿਵਾਰ ਨੂੰ ਭੇਂਟ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਾਮਨਵੈਲਥ ਖੇਡਾਂ ਗਲਾਸਗੋ 2026 : ਪੈਰਾ ਪਾਵਰਲਿਫਟਰਾਂ ਨਾਲ ਸ਼ੁਰੂ ਹੋਵੇਗਾ ਸੋਨ ਤਗਮਿਆਂ ਦਾ ਸਫ਼ਰ ਅਗਲੀ ਖ਼ਬਰ ਪ੍ਰੋਸਟੇਟ ਕੈਂਸਰ ਦੇ ਇਲਾਜ ਲਈ ਫੋਕਲ ਥੈਰਪੀ ਪ੍ਰਭਾਵਸ਼ਾਲੀ, -ਸਾਈਡ ਇਫੈਕਟ ਵੀ ਘੱਟ: ਅਧਿਐਨ
Ad Position 24