08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰੋਸਟੇਟ ਕੈਂਸਰ ਦੇ ਇਲਾਜ ਲਈ ਫੋਕਲ ਥੈਰਪੀ ਪ੍ਰਭਾਵਸ਼ਾਲੀ, -ਸਾਈਡ ਇਫੈਕਟ ਵੀ ਘੱਟ: ਅਧਿਐਨ

Ad Position 21
No active advertisement
ਅਜੀਤ ਡੈਸਕ 18-07-2026
ਲੈਸਟਰ (ਇੰਗਲੈਂਡ), 17 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬ੍ਰਿਟੇਨ ਵਿੱਚ ਪ੍ਰੋਸਟੇਟ ਕੈਂਸਰ ਦੇ ਇਲਾਜ ਸਬੰਧੀ ਹੋਏ ਇੱਕ ਵੱਡੇ ਅਧਿਐਨ ਨੇ ਫੋਕਲ ਥੈਰਪੀ ਨੂੰ ਸਰਜਰੀ ਅਤੇ ਰੇਡੀਓਥੈਰਪੀ ਦਾ ਪ੍ਰਭਾਵਸ਼ਾਲੀ ਬਦਲ ਕਰਾਰ ਦਿੱਤਾ ਹੈ। ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਅਤੇ ਇੰਪੀਰੀਅਲ ਕਾਲਜ ਦੀ ਅਗਵਾਈ ਹੇਠ 10 ਸਾਲ ਤੱਕ ਚੱਲੇ ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਫੋਕਲ ਥੈਰਪੀ ਨਾਲ ਕੈਂਸਰ ’ਤੇ ਪ੍ਰਭਾਵਸ਼ਾਲੀ ਕਾਬੂ ਪਾਇਆ ਜਾ ਸਕਦਾ ਹੈ, ਜਦਕਿ ਇਸ ਦੇ ਮਾੜੇ ਪ੍ਰਭਾਵ ਵੀ ਕਾਫ਼ੀ ਘੱਟ ਹਨ।
ਯੂਰਪੀਅਨ ਯੂਰੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਲਗਭਗ 3,500 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ। ਖੋਜਕਾਰਾਂ ਅਨੁਸਾਰ ਇਲਾਜ ਤੋਂ 10 ਸਾਲ ਬਾਅਦ ਸਿਰਫ਼ ਦੋ ਮਰੀਜ਼ਾਂ ਦੀ ਮੌਤ ਪ੍ਰੋਸਟੇਟ ਕੈਂਸਰ ਕਾਰਨ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਸਰਜਰੀ ਅਤੇ ਰੇਡੀਓਥੈਰਪੀ ਦੇ ਬਰਾਬਰ ਹਨ, ਪਰ ਪਿਸ਼ਾਬ ’ਤੇ ਕਾਬੂ ਖੋਣਾ ਅਤੇ ਜਿਨਸੀ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਵਰਗੇ ਸਾਈਡ ਇਫੈਕਟ ਅੱਧੇ ਤੋਂ ਵੀ ਘੱਟ ਦੇਖੇ ਗਏ।
ਫੋਕਲ ਥੈਰਪੀ ਵਿੱਚ ਹਾਈ-ਇੰਟੈਂਸਿਟੀ ਫੋਕਸਡ ਅਲਟਰਾਸਾਊਂਡ ਜਾਂ ਕ੍ਰਾਇਓਥੈਰਪੀ ਰਾਹੀਂ ਸਿਰਫ਼ ਕੈਂਸਰ ਪ੍ਰਭਾਵਿਤ ਹਿੱਸੇ ਦਾ ਇਲਾਜ ਕੀਤਾ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇਲਾਜ ਉਨ੍ਹਾਂ ਮਰੀਜ਼ਾਂ ਲਈ ਵਧੀਆ ਵਿਕਲਪ ਹੈ, ਜਿਨ੍ਹਾਂ ਦਾ ਕੈਂਸਰ ਪ੍ਰੋਸਟੇਟ ਤੱਕ ਹੀ ਸੀਮਤ ਹੈ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਨਹੀਂ ਫੈਲਿਆ।
ਇਸ ਵੇਲੇ ਬ੍ਰਿਟੇਨ ਵਿੱਚ ਹਰ ਸਾਲ ਕਰੀਬ ਇੱਕ ਹਜ਼ਾਰ ਮਰੀਜ਼ਾਂ ਨੂੰ ਹੀ ਫੋਕਲ ਥੈਰਪੀ ਦੀ ਸਹੂਲਤ ਮਿਲਦੀ ਹੈ, ਹਾਲਾਂਕਿ ਮਾਹਿਰਾਂ ਅਨੁਸਾਰ ਲਗਭਗ 15 ਹਜ਼ਾਰ ਮਰੀਜ਼ ਇਸ ਤੋਂ ਲਾਭ ਲੈ ਸਕਦੇ ਹਨ। ਬ੍ਰਿਟਿਸ਼ ਸਰਕਾਰ ਨੇ ਇੰਗਲੈਂਡ ਵਿੱਚ ਇਸ ਇਲਾਜ ਦੀਆਂ ਹੋਰ ਸਹੂਲਤਾਂ ਵਿਕਸਤ ਕਰਨ ਲਈ 28 ਲੱਖ ਪੌਂਡ ਤੱਕ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ।
ਕੈਂਸਰ ਮਾਹਿਰਾਂ ਅਤੇ ਸਿਹਤ ਸੰਸਥਾਵਾਂ ਨੇ ਇਸ ਖੋਜ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਹੈ ਕਿ ਫੋਕਲ ਥੈਰਪੀ ਨੂੰ ਦੇਸ਼ ਭਰ ਵਿੱਚ ਯੋਗ ਮਰੀਜ਼ਾਂ ਲਈ ਇਲਾਜ ਦੇ ਇੱਕ ਨਿਯਮਤ ਵਿਕਲਪ ਵਜੋਂ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਇਹ ਅਧਿਐਨ ਭਵਿੱਖ ਵਿੱਚ ਪ੍ਰੋਸਟੇਟ ਕੈਂਸਰ ਦੀ ਸਕ੍ਰੀਨਿੰਗ ਅਤੇ ਇਲਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਰਨਦੀਪ ਕੌਰ ਦੇ ਪਰਿਵਾਰ ਦੀ ਮਦਦ ਲਈ 2 ਦਿਨਾਂ ’ਚ 31 ਹਜ਼ਾਰ ਪੌਂਡ ਤੋਂ ਵੱਧ ਦੀ ਰਾਸ਼ੀ ਇਕੱਤਰ ਅਗਲੀ ਖ਼ਬਰ ਨਾਈਜੀਰੀਆ ਲਈ ਅਮਰੀਕਾ ਦਾ ਸਖ਼ਤ ਸੰਦੇਸ਼: ਅੱਤਵਾਦ ਨਾ ਰੁਕਿਆ ਤਾਂ ਇਕ ਡਾਲਰ ਦੀ ਵੀ ਸਹਾਇਤਾ ਨਹੀਂ
Ad Position 24