11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਿਡਨੀ ’ਚ ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ, ਪੁਲਿਸ ਨੇ ਪ੍ਰੋਗਰਾਮ ਰੋਕਿਆ

Ad Position 21
No active advertisement
ਅਜੀਤ ਡੈਸਕ 27-07-2026
ਸਿਡਨੀ, 26 ਜੁਲਾਈ (ਹਰਕੀਰਤ ਸਿੰਘ ਸੰਧਰ)-ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਸਿਡਨੀ ’ਚ ਹੋਏ ਲਾਈਵ ਕਨਸਰਟ ਦੌਰਾਨ ਉਸ ਵੇਲੇ ਅਚਾਨਕ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਦਰਸ਼ਕਾਂ ਦੇ ਇਕ ਹਿੱਸੇ ਵਿਚਕਾਰ ਆਪਸੀ ਤਕਰਾਰ ਨੇ ਤੀਖਾ ਰੂਪ ਧਾਰ ਲਿਆ। ਸਥਿਤੀ ਬੇਕਾਬੂ ਹੁੰਦੀ ਦੇਖ ਕੇ ਸਕਿਓਰਟੀ ਤੇ ਪੁਲਿਸ ਨੇ ਪ੍ਰੋਗਰਾਮ ਨੂੰ ਵਿਚ ਹੀ ਰੋਕ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਸ਼ੋਅ ਸਿਡਨੀ ਦੇ ਵੈਲਾਵਿਸਟਾ ਇਲਾਕੇ ’ਚ ਕਰਵਾਇਆ ਕੀਤਾ ਗਿਆ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ। ਦੱਸਿਆ ਜਾਂਦਾ ਹੈ ਕਿ ਕੁਝ ਨੌਜਵਾਨ ਆਪਣੀਆਂ ਸੀਟਾਂ ਤੋਂ ਉੱਠ ਕੇ ਪਰਿਵਾਰਕ ਦਰਸ਼ਕਾਂ ਦੇ ਸਾਹਮਣੇ ਨੱਚਣ ਲੱਗ ਪਏ, ਜਿਸ ’ਤੇ ਕੁਝ ਪਰਿਵਾਰਾਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ।

ਇਹ ਛੋਟੀ ਜਿਹੀ ਗੱਲ ਕੁਝ ਹੀ ਪਲਾਂ ’ਚ ਤਿੱਖੀ ਬਹਿਸ ਵਿਚ ਬਦਲ ਗਈ ਤੇ ਫਿਰ ਦੋਵਾਂ ਧਿਰਾਂ ਵਿਚਕਾਰ ਤਣਾਅ ਵਧ ਗਿਆ। ਚਸ਼ਮਦੀਦਾਂ ਦੇ ਅਨੁਸਾਰ ਹੰਗਾਮੇ ਦੌਰਾਨ ਧੱਕਾ-ਮੁੱਕੀ ਵੀ ਹੋਈ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਦੌਰਾਨ ਇੱਕ-ਦੋ ਵਿਅਕਤੀਆਂ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਸਥਿਤੀ ਨੂੰ ਕਾਬੂ ਤੋਂ ਬਾਹਰ ਜਾਂਦਾ ਦੇਖ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੋਅ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ।

ਸਿਡਨੀ ਨਿਊਜ਼ (11)
ਸਿਡਨੀ ਵਿਚ ਹੋਏ ਗਾਇਕ ਬੱਬੂ ਮਾਨ ਦੇ ਸ਼ੋਅ ’ਚ ਹੋਏ ਹੰਗਾਮੇ ਦੀਆਂ ਤਸਵੀਰਾਂ ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਦੀਵਾਲੀ ਦੀ ਛੁੱਟੀ ਦੇ ਫ਼ੈਸਲੇ ’ਤੇ ਅਦਾਲਤ ਨੇ ਕਾਨੂੰਨ ਦੇ ਕੁਝ ਹਿੱਸੇ ਕੀਤੇ ਰੱਦ ਅਗਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੀਰਜ ਤੇ ਐਸ਼ਵਰਿਆ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਤਗਮਿਆਂ ਤੋਂ ਖੁੰਝੇ
Ad Position 24