ਅਮਰੀਕਾ ’ਚ ਦੀਵਾਲੀ ਦੀ ਛੁੱਟੀ ਦੇ ਫ਼ੈਸਲੇ ’ਤੇ ਅਦਾਲਤ ਨੇ ਕਾਨੂੰਨ ਦੇ ਕੁਝ ਹਿੱਸੇ ਕੀਤੇ ਰੱਦ
ਅਜੀਤ ਡੈਸਕ
27-07-2026
ਹਿੰਦੂ ਪੈਕਟ ਨੇ ਵੀ ਅਦਾਲਤੀ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਕਾਨੂੰਨ ਕੈਲੀਫੋਰਨੀਆ ’ਚ ਹਿੰਦੂ, ਜੈਨ, ਸਿੱਖ ਤੇ ਬੋਧੀ ਭਾਈਚਾਰਿਆਂ ਦੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਮਾਨਤਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹਿੰਦੂ ਪੈਕਟ ਦੇ ਸੰਸਥਾਪਕ ਤੇ ਚੇਅਰਮੈਨ ਅਜੈ ਸ਼ਾਹ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਬਾਰੇ ਭਾਈਚਾਰੇ ਦੇ ਨੇਤਾਵਾਂ, ਕਾਨੂੰਨੀ ਮਾਹਰਾਂ ਅਤੇ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰਨਗੇ।