ਅਨਾਹਤ ਸਿੰਘ ਬਣੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨ
ਅਜੀਤ ਡੈਸਕ
27-07-2026
ਭਾਰਤੀ ਸਕੁਐਸ਼ ਲਈ ਨਵੇਂ ਯੁੱਗ ਦੀ ਸ਼ੁਰੂਆਤ-ਭਾਰਤੀ ਸਕੁਐਸ਼ ਰੈਕੇਟਸ ਫੈਡਰੇਸ਼ਨ
ਜਲੰਧਰ, (ਜਤਿੰਦਰ ਸਾਬੀ)-ਭਾਰਤੀ ਸਕੁਐਸ਼ ਰੈਕੇਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਇਰਸ ਪੋਂਚਾ ਨੇ ਇਸ ਜਿੱਤ ਨੂੰ ਭਾਰਤੀ ਸਕੁਐਸ਼ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੇ ਸਾਬਕਾ ਸਰਪ੍ਰਸਤ ਸਵਰਗੀ ਐਨ. ਰਾਮਚੰਦਰਨ ਦਾ ਸੁਪਨਾ ਸੀ ਕਿ ਭਾਰਤ ਵਿਅਕਤੀਗਤ ਵਰਗ ’ਚ ਵਿਸ਼ਵ ਚੈਂਪੀਅਨ ਤਿਆਰ ਕਰੇ ਤੇ ਅਨਾਹਤ ਨੇ ਉਹ ਸੁਪਨਾ ਸਾਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਾਂ ਡਬਲਜ਼ ’ਚ ਵਿਸ਼ਵ ਪੱਧਰ ’ਤੇ ਸਫ਼ਲਤਾ ਹਾਸਲ ਕੀਤੀ ਸੀ, ਪਰ ਸਿੰਗਲਜ਼ ’ਚ ਇਹ ਖ਼ਿਤਾਬ ਜਿੱਤਣਾ ਦੇਸ਼ ਦੇ ਸਕੁਐਸ਼ ਇਤਿਹਾਸ ਦਾ ਮੀਲ ਪੱਥਰ ਹੈ। ਅਨਾਹਤ ਸਿੰਘ ਦੀ ਇਹ ਇਤਿਹਾਸਕ ਉਪਲਬਧੀ ਭਾਰਤੀ ਸਕੁਐਸ਼ ਲਈ ਨਵੇਂ ਯੁੱਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ।