12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਜਿੱਤੀ

Ad Position 21
No active advertisement
ਅਜੀਤ ਡੈਸਕ 27-07-2026
ਸੈਕਰਾਮੈਂਟੋ, 26 ਜੁਲਾਈ (ਹੁਸਨ ਲੜੋਆ ਬੰਗਾ)-ਡਾਕਟਰ ਤੇ ਐਰੀਜ਼ੋਨਾ ਰਾਜ ਦੇ ਸਾਬਕਾ ਪ੍ਰਤੀਨਿਧੀ ਭਾਰਤੀ ਮੂਲ ਦੇ ਡਾ. ਅਮੀਸ਼ ਸ਼ਾਹ ਨੇ ਐਰੀਜ਼ੋਨਾ ਦੇ ਪਹਿਲੇ ਕਾਂਗਰਸ ਜ਼ਿਲ੍ਹੇ ਲਈ ਡੈਮੋਕ੍ਰੇਟਿਕ ਨਾਮਜ਼ਦਗੀ ਚੋਣ ਜਿੱਤ ਲਈ ਹੈ| ਹੁਣ ਸ਼ਾਹ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਜੈ ਫੀਲੀ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸਮਰਥਤ ਸਾਬਕਾ ਨੈਸ਼ਨਲ ਫੁੱਟਬਾਲ ਲੀਗ ਕਿਕਰ ਹੈ, ਨਾਲ ਨਵੰਬਰ ਵਿੱਚ ਹੋਵੇਗਾ। ਸ਼ਾਹ ਦੀ ਜਿੱਤ ਇਸ ਲਈ ਅਹਿਮ ਹੈ ਕਿਉਂਕਿ ਉਸ ਨੇ ਸਾਬਕਾ ਟੈਲੀਵਿਜ਼ਨ ਪੱਤਰਕਾਰ ਮਾਰਲੀਨ ਗੈਲਨ-ਵੁੱਡਸ ਨੂੰ ਹਰਾਇਆ। ਜਿਸ ਨੂੰ ਐਰੀਜ਼ੋਨਾ ਡੈਮੋਕ੍ਰੇਟਿਕ ਨੇਤਾਵਾਂ, ਜਿਨਾਂ ਵਿੱਚ ਸੈਨੇਟਰ ਮਾਰਕ ਕੈਲੀ ਵੀ ਸ਼ਾਮਲ ਹੈ ਤੇ ਡੈਮੋਕ੍ਰੇਟਿਕ ਕਾਂਗਰੇਸ਼ਨਲ ਮੁਹਿੰਮ ਕਮੇਟੀ ਦਾ ਸਮਰਥਨ ਵੀ ਪ੍ਰਾਪਤ ਸੀ, ਜੋ ਕਿ ਆਮ ਤੌਰ ’ਤੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਵਿੱਚ ਘੱਟ ਹੀ ਦਖਲ ਦਿੰਦੀ ਹੈ| ਆਪਣੀ ਜਿੱਤ ਤੋਂ ਬਾਅਦ ਸ਼ਾਹ ਨੇ ਕਿਹਾ ਕਿ ਮੈਂ ਹਮੇਸ਼ਾ ਇੱਕ ਮਿਹਨਤੀ, ਜ਼ਮੀਨੀ ਪੱਧਰ ’ਤੇ ਉਮੀਦਵਾਰ ਹੋਣ ’ਤੇ ਮਾਣ ਕੀਤਾ ਹੈ| ਇਸ ਪ੍ਰਾਇਮਰੀ ਚੋਣ ਵਿੱਚ ਸਾਡੀ ਜਿੱਤ ਇੱਕ ਜ਼ਮੀਨੀ ਪੱਧਰ ’ਤੇ ਹੋਈ ਜਿੱਤ ਹੈ ਜਿੱਥੇ ਐਰੀਜ਼ੋਨਾ ਦੇ ਵੋਟਰਾਂ ਨੇ ਆਪਣੀ ਆਵਾਜ਼ ਨੂੰ ਪਛਾਣਿਆ ਹੈ|
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੋਹਣ ਸਿੰਘ ਅਤੇ ਸੰਤ ਬਾਬਾ ਦਯਾ ਸਿੰਘ ਦੇ ਅਸਥਾਨਾਂ ’ਤੇ ਸੰਪਟ ਪਾਠਾਂ ਦੇ ਭੋਗ 30 ਨੂੰ ਪੈਣਗੇ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਪਿਸਤੌਲ, ਰੌਂਦ, ਹੈਰੋਇਨ, ਕੈਪਸੂਲ, ਲਾਹਣ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ...
Ad Position 24