07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵੀਜ਼ਾ ਖ਼ਤਮ ਹੋਣ ਮਗਰੋਂ ਸਾਬਕਾ ਐਨ.ਐਫ਼.ਐਲ. ਖਿਡਾਰੀ ਡੈਨਿਯਲ ਅਡੋਂਗੋ ਅਮਰੀਕਾ ਤੋਂ ਡਿਪੋਰਟ

Ad Position 21
No active advertisement
ਅਜੀਤ ਡੈਸਕ 28-07-2026
ਨਿਊਯਾਰਕ, 27 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਐਨ.ਐਫ਼.ਐਲ. ਟੀਮ ਇੰਡਿਆਨਾਪੋਲਿਸ ਕੋਲਟਸ ਦੇ ਸਾਬਕਾ ਖਿਡਾਰੀ ਡੈਨਿਯਲ ਓਗਾਮਾ ਅਡੋਂਗੋ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਕੀਨੀਆ ਨਾਲ ਸਬੰਧਤ 37 ਸਾਲਾ ਅਡੋਂਗੋ ਨੇ 2013 ਤੋਂ 2015 ਦਰਮਿਆਨ ਕੋਲਟਸ ਵੱਲੋਂ ਲਾਈਨਬੈਕਰ ਵਜੋਂ ਖੇਡਿਆ ਸੀ। ‘ਆਈਸ’ ਮੁਤਾਬਕ ਅਡੋਂਗੋ ਪਿਛਲੇ ਨੌਂ ਸਾਲਾਂ ਦੌਰਾਨ ਇੰਡਿਆਨਾ ਵਿੱਚ ਕਈ ਵਾਰ ਪੁਲਿਸ ਕਾਰਵਾਈ ਦਾ ਸਾਹਮਣਾ ਕਰ ਚੁੱਕਾ ਸੀ। ਸਾਲ 2020 ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇੱਕ ਮਾਮਲੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਕਰੀਬ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਏਜੰਸੀ ਦਾ ਕਹਿਣਾ ਹੈ ਕਿ ਅਡੋਂਗੋ ਦੇ ਵੀਜ਼ੇ ਦੀ ਮਿਆਦ 2026 ਵਿੱਚ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਉਸ ਕੋਲ ਅਮਰੀਕਾ ਵਿੱਚ ਰਹਿਣ ਦਾ ਕਾਨੂੰਨੀ ਦਰਜਾ ਨਹੀਂ ਸੀ। ਉਸ ਦੇ ਪੁਰਾਣੇ ਮਾਮਲਿਆਂ ਅਤੇ ਇਮੀਗ੍ਰੇਸ਼ਨ ਸਥਿਤੀ ਨੂੰ ਦੇਖਦਿਆਂ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਗਈ। ਇਸ ਮਾਮਲੇ ਬਾਰੇ ਅਡੋਂਗੋ ਜਾਂ ਉਸ ਦੇ ਵਕੀਲ ਵੱਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 19612/19614 ’ਚ 2 ਅਗਸਤ ਤੋਂ 1 ਸਤੰਬਰ ਤੱਕ ਵਾਧੂ ਸਲੀਪਰ ਕੋਚ ਲੱਗੇਗਾ ਅਗਲੀ ਖ਼ਬਰ ਅਮਰੀਕਾ-ਇਰਾਨ ਵਿਚਾਲੇ ਹਮਲੇ ਰੁਕਣ ਨਾਲ ਤੇਲ ਬਾਜ਼ਾਰ ਨੂੰ ਰਾਹਤ, ਕੀਮਤਾਂ ’ਚ ਵੱਡੀ ਗਿਰਾਵਟ
Ad Position 24
No active advertisement