02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਇੰਗਲੈਂਡ ਦੇ ਪ੍ਰਮਾਣੂ ਪਲਾਂਟ ਨੇੜੇ ਸਫੋਲਕ ਦੇ ਜੰਗਲਾਂ ’ਚ ਭਿਆਨਕ ਅੱਗ ਸੈਂਕੜੇ ਸੈਲਾਨੀਆਂ ਨੂੰ ਕੱਢਿਆ ਬਾਹਰ

Ad Position 21
No active advertisement
ਅਜੀਤ ਡੈਸਕ 31-07-2026
ਲੰਡਨ, 30 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਗਲੈਂਡ ਦੇ ਵਿੱਚ ਗਰਮੀ ਦੀ ਲਹਿਰ ਦੌਰਾਨ ਕਈ ਖੇਤਰਾਂ ਵਿੱਚ ਭਿਆਨਕ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਫੋਲਕ ਦੇ ਤੱਟਵਰਤੀ ਖੇਤਰ ਡਨਵਿਚ ਹੀਥ ਵਿਖੇ ਲੱਗੀ ਅੱਗ ਬੇਕਾਬੂ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ‘ਗੰਭੀਰ ਘਟਨਾ’ ਐਲਾਨ ਦਿੱਤਾ ਗਿਆ ਹੈ। ਇਥੋਂ ਵੱਡੇ ਪੱਧਰ ‘ਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਤ ‘ਕਲਿਫ ਹਾਊਸ ਹੋਲੀਡੇ ਪਾਰਕ’ ਤੋਂ ਲਗਭਗ 200 ਕਾਰਾਵਾਨਾਂ (ਰਿਹਾਇਸ਼ੀ ਗੱਡੀਆਂ) ਅਤੇ ਸੈਂਕੜੇ ਸੈਲਾਨੀਆਂ ਸਮੇਤ ਕੋਸਟਗਾਰਡ ਕੋਟੇਜਿਜ਼ ਅਤੇ ਮਾਊਂਟ ਪਲੀਜ਼ੈਂਟ ਫਾਰਮ ਦੇ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਹ ਅੱਗ ‘ਸਾਈਜ਼ਵੈੱਲ ਬੀ’ ਪ੍ਰਮਾਣੂ ਪਾਵਰ ਸਟੇਸ਼ਨ ਤੋਂ ਮਹਿਜ਼ 3 ਤੋਂ 4 ਮੀਲ ਦੀ ਦੂਰੀ ‘ਤੇ ਪਹੁੰਚ ਗਈ ਸੀ। ਹਾਲਾਂਕਿ, ਸਫੋਲਕ ਫਾਇਰ ਐਂਡ ਰੈਸਕਿਊ ਸਰਵਿਸ ਅਤੇ ਪਲਾਂਟ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅੱਗ ਕਾਰਨ ਪ੍ਰਮਾਣੂ ਪਲਾਂਟ ਨੂੰ ਕੋਈ ਵੀ ਫੌਰੀ ਖ਼ਤਰਾ ਨਹੀਂ ਹੈ। ਤੇਜ਼ ਹਵਾਵਾਂ ਅਤੇ ਗਰਮ ਮੌਸਮ ਕਾਰਨ ਭੜਕੀ ਇਸ ਅੱਗ ‘ਤੇ ਕਾਬੂ ਪਾਉਣ ਲਈ 120 ਦੇ ਲਗਭਗ ਫਾਇਰਫਾਈਟਰਜ਼ ਦਿਨ-ਰਾਤ ਜੱਦੋ-ਜਹਿਦ ਕਰ ਰਹੇ ਹਨ। ਲੰਡਨ ਦੇ ਕਈ ਖੇਤਰਾਂ ਵਿੱਚ ਵੀ ਭਾਰੀ ਗਰਮੀ ਕਾਰਨ ਸੁੱਕੇ ਘਾਹ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਰੋਮਫੋਰਡ ਵਿੱਚ ਲਗਭਗ 30 ਹੈਕਟੇਅਰ ਘਾਹ ਦਾ ਮੈਦਾਨ ਅੱਗ ਦੀ ਲਪੇਟ ਵਿੱਚ ਆਇਆ, ਜਦਕਿ ਬਲੈਕਹੀਥ ਦੇ ਖੇਤਰ ਵੀ ਪ੍ਰਭਾਵਿਤ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਲਾਨ ਬਾਲ ’ਚ ਨਯਨਮੋਨੀ ਤੇ ਡੈਕਾਥਲਾਨ ’ਚ ਤੇਜਸਵਿਨ ਸ਼ੰਕਰ ਛਾਏ ਅਗਲੀ ਖ਼ਬਰ ਸਰੀ-ਡੈਲਟਾ ਦੇ ਬਜ਼ੁਰਗਾਂ ਨੇ ਝੀਲ ਕਿਨਾਰੇ ਮਨਾਈ ਪਿਕਨਿਕ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਆਨੰਦਮਈ ਬਣਿਆ
Ad Position 24
No active advertisement